ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਜਮਸ਼ੇਰ ਦੇ ਵੱਖ ਵੱਖ ਪੋਲਿੰਗ ਬੂਥਾਂ ਦਾ ਕੀਤਾ ਦੌਰਾ
ਜਮਸ਼ੇਰ ਖ਼ਾਸ (ਜਲੰਧਰ), 14 ਦਸੰਬਰ (ਹਰਵਿੰਦਰ ਕੁਮਾਰ) - ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਡੀਸੀਪੀ ਨਰੇਸ਼ ਕੁਮਾਰ ਡੋਗਰਾ, ਡੀਸੀਪੀ ਵਨੀਤ ਅਲਾਵਤ ਆਈਪੀਐਸ,ਏ.ਡੀ.ਸੀ.ਪੀ.-2 ਪਰਮਜੀਤ ਸਿੰਘ ਵਲੋਂ ਹੋਰ ਪੁਲਿਸ ਅਧਿਕਾਰੀਆਂ ਨਾਲ ਅੱਜ ਜਮਸ਼ੇਰ ਖ਼ਾਸ ਦੇ ਵੱਖ-ਵੱਖ ਪੋਲਿੰਗ ਕੇਂਦਰਾਂ ਦਾ ਦੌਰਾ ਕੀਤਾ ਗਿਆ। ਪੁਲਿਸ ਅਧਿਕਾਰੀਆਂ ਵਲੋਂ ਪੋਲਿੰਗ ਕੇਂਦਰਾਂ ਵਿਚ ਤਾਇਨਾਤ ਸੁਰੱਖਿਆ ਕਰਮੀਆਂ ਕੋਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ। ਪੁਲਿਸ ਕਮਿਸ਼ਨਰ ਪਹਿਲਾਂ ਜਲੰਧਰ ਰੋਡ ’ਤੇ ਪੀਐਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਮਸ਼ੇਰ ਖੇੜਾ ਸਥਿਤ ਦੇ ਪੋਲਿੰਗ ਕੇਂਦਰ ਵਿਚ ਪੁੱਜੇ ਅਤੇ ਉਸ ਤੋਂ ਬਾਅਦ ਉਨ੍ਹਾਂ ਸਰਕਾਰੀ ਗਰਲਜ਼ ਸਮਾਰਟ ਸੀਨੀਅਰ ਸੈਕੰਡਰੀ ਜਮਸ਼ੇਰ ਖ਼ਾਸ , ਪ੍ਰਾਇਮਰੀ ਸਮਾਰਟ ਸਕੂਲ ਜਮਸ਼ੇਰ ਖ਼ਾਸ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਥਾਣਾ ਸਦਰ ਮੁਖੀ ਇੰਸਪੈਕਟਰ ਸੰਜੀਵ ਸੂਰੀ ਸਮੇਤ ਪੁਲਿਸ ਸਟਾਫ ਵੀ ਹਾਜ਼ਰ ਸੀ।
;
;
;
;
;
;
;
;