JALANDHAR WEATHER

ਸ਼ਰਾਰਤੀ ਅਨਸਰਾਂ ਨੇ ਭਾਜਪਾ ਉਮੀਦਵਾਰ ਜਗਦੀਪ ਸਿੰਘ ਬੁੱਕਣ ਖਾਂ ਵਾਲਾ ਨੂੰ ਹਮਲਾ ਕਰ ਕੇ ਕੀਤਾ ਜ਼ਖ਼ਮੀ

ਕੁੱਲਗੜ੍ਹੀ (ਫ਼ਿਰੋਜ਼ਪੁਰ), 14 ਦਸੰਬਰ (ਸੁਖਜਿੰਦਰ ਸਿੰਘ ਸੰਧੂ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਥਾਣਾ ਕੁੱਲਗੜ੍ਹੀ ਦੇ ਅਧੀਨ ਬਲਾਕ ਸੰਮਤੀ ਜ਼ੋਨ ਬੁੱਕਣ ਖਾਂ ਵਾਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਬੁੱਕਣ ਖਾਂ ਜ਼ਖਮੀ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਅਮਰਜੀਤ ਸਿੰਘ ਘਾਰੂ ਸੀਨੀਅਰ ਆਗੂ ਭਾਜਪਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਨੇ ਕਿਹਾ ਬੂਥ 'ਤੇ ਸ਼ਾਂਤਮਈ ਵੋਟਾਂ ਪੈ ਰਹੀਆਂ ਸਨ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਵੋਟਾਂ ਚ ਵਿਘਨ ਪਾਉਣ ਦੇ ਮਨੋਰਥ ਨਾਲ ਗੁਰਸਿੱਖ ਉਮੀਦਵਾਰ ਜਗਦੀਪ ਸਿੰਘ ਨੂੰ ਕੈਂਚੀ ਮਾਰ ਕੇ ਜਖ਼ਮੀ ਕਰ ਦਿੱਤਾ ਹੈ, ਜਿਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸਾਸ਼ਨ ਤੋਂ ਮੰਗ ਕੀਤੀ ਸ਼ਰਾਰਤੀ ਅਨਸਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ