ਅਕਾਲੀ ਦਲ ਦੇ ਹਲਕਾ ਇੰਚਾਰਜ ਨੇ 'ਆਪ' 'ਤੇ ਜਾਅਲੀ ਵੋਟਾਂ ਪਵਾਉਣ ਦੇ ਲਾਏ ਦੋਸ਼
ਤਲਵੰਡੀ ਸਾਬੋ (ਬਠਿੰਡਾ), 14 ਦਸੰਬਰ (ਰਣਜੀਤ ਸਿੰਘ ਰਾਜੂ) - ਬਲਾਕ ਤਲਵੰਡੀ ਸਾਬੋ ਦੇ ਸਾਰੇ ਬੂਥਾਂ 'ਤੇ ਅਜੇ ਤੱਕ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਸ਼ਾਂਤੀਪੂਰਬਕ ਵੋਟਿੰਗ ਹੋ ਰਹੀ ਹੈ, ਪਰ ਚਰਚਾ ਦਾ ਕੇਂਦਰ ਬਣੀ ਬਲਾਕ ਸੰਮਤੀ ਜੰਬਰ ਬਸਤੀ ਜ਼ੋਨ ਦੀ ਵੋਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਸੱਤਾਧਿਰ ਆਮ ਆਦਮੀ ਪਾਰਟੀ ਉੱਪਰ ਜਾਅਲੀ ਵੋਟਾਂ ਪਵਾਉਣ ਦੇ ਕਥਿਤ ਦੋਸ਼ ਲਾਏ ਹਨ।ਬਾਅਦ ਦੁਪਹਿਰ ਉਹ ਜਗਾ ਰਾਮ ਤੀਰਥ ਦੇ ਪੋਲਿੰਗ ਬੂਥ 'ਤੇ ਪੁੱਜੇ । ਰਵੀਪ੍ਰੀਤ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਕਿਹਾ ਕਿ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਆਪਣੇ ਪਿੰਡ ਜਗਾ ਰਾਮ ਤੀਰਥ ਦੇ ਬਲਾਕ ਸੰਮਤੀ ਜ਼ੋਨ ਜੰਬਰ ਬਸਤੀ ਤੋਂ ਆਪਣੀ ਪਰਿਵਾਰਿਕ ਮੈਂਬਰ ਨੂੰ ਜਿਤਾਉਣ ਲਈ ਬਾਹਰੀ ਲੋਕਾਂ ਤੋਂ ਜਾਅਲੀ ਵੋਟਾਂ ਪਵਾ ਰਹੇ ਹਨ ਅਤੇ ਅਕਾਲੀ ਦਲ ਦੇ ਪੋਲਿੰਗ ਏਜੰਟਾਂ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਰ ਵਿਧਾਇਕਾ ਨੇ ਪਿਛਲੇ ਚਾਰ ਸਾਲ ਚ ਆਪਣੇ ਪਿੰਡ ਚ ਹੀ ਕੋਈ ਕੰਮ ਕਰਵਾਇਆ ਹੁੰਦਾ ਤਾਂ ਸੀਟ ਜਿੱਤਣ ਲਈ ਉਨ੍ਹਾਂ ਨੂੰ ਜਾਅਲੀ ਵੋਟਾਂ ਦਾ ਸਹਾਰਾ ਨਾ ਲੈਣਾ ਪੈਂਦਾ।ਉਨ੍ਹਾਂ ਕਿਹਾ ਕਿ 2027 ਵਿਧਾਨ ਸਭਾ ਚੋਣਾਂ ਚ ਲੋਕ ਧੱਕੇਸ਼ਾਹੀ ਦਾ ਹਿਸਾਬ ਲੈਣਗੇ।
;
;
;
;
;
;
;
;