JALANDHAR WEATHER

ਆਸਟ੍ਰੇਲੀਆ: ਬੋਂਡੀ ਬੀਚ ’ਤੇ ਗੋਲੀਬਾਰੀ, 10 ਲੋਕਾਂ ਦੀ ਮੌਤ

ਸਿਡਨੀ, 14 ਦਸੰਬਰ- ਆਸਟ੍ਰੇਲੀਆ ਦੇ ਬੋਂਡੀ ਬੀਚ 'ਤੇ ਅੱਜ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਕ ਅਧਿਕਾਰਤ ਪੋਸਟ ਵਿਚ ਐਲਾਨ ਕੀਤਾ ਕਿ ਇਸ ਹਮਲੇ ਵਿਚ ਹਨੂਕਾ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਨਿਵਾਸੀਆਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।

ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਭਿਆਨਕ ਵੀਡੀਓਜ਼ ਵਿਚ ਦੁਪਹਿਰ ਨੂੰ ਉੱਤਰੀ ਬੋਂਡੀ ਬੀਚ 'ਤੇ ਲੋਕਾਂ ਦੀ ਇਕ ਵੱਡੀ ਭੀੜ ਰੇਤ 'ਤੇ ਭੱਜਦੀ ਦਿਖਾਈ ਦਿੱਤੀ, ਜਿਸ ਦੇ ਨਾਲ ਤੇਜ਼ ਗੋਲੀਆਂ ਚੱਲ ਰਹੀਆਂ ਸਨ।

ਇਕ ਹੋਰ ਵੀਡੀਓ ਵਿਚ ਕਾਲੇ ਕੱਪੜੇ ਪਹਿਨੇ ਦੋ ਨੌਜਵਾਨ ਸੜਕ 'ਤੇ ਖੜ੍ਹੇ ਦਿਖਾਈ ਦੇ ਰਹੇ ਹਨ ਅਤੇ ਹਥਿਆਰਾਂ ਨਾਲ ਫਾਇਰਿੰਗ ਕਰ ਰਹੇ ਹਨ।

ਪੁਲਿਸ ਨੇ ਸ਼ੱਕੀ ਹਮਲਾਵਰਾਂ ਵਿਚੋਂ ਇਕ ਨੂੰ ਗੋਲੀ ਮਾਰ ਦਿੱਤੀ, ਜਦੋਂ ਕਿ ਦੂਜੇ ਨੂੰ ਫੜ ਲਿਆ ਗਿਆ। ਦੋਵੇਂ ਇਸ ਸਮੇਂ ਪੁਲਿਸ ਹਿਰਾਸਤ ਵਿਚ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ