ਮਮਦੋਟ ਦੇ 2 ਜ਼ਿਲ੍ਹਾ ਪ੍ਰੀਸ਼ਦ ਅਤੇ 22 ਬਲਾਕ ਸੰਮਤੀ ਜੋਨਾਂ ਲਈ ਗਿਣਤੀ ਸ਼ੁਰੂ
ਮਮਦੋਟ/ਫਿਰੋਜ਼ਪੁਰ, 17 ਦਸੰਬਰ (ਸੁਖਦੇਵ ਸਿੰਘ ਸੰਗਮ)- ਮਮਦੋਟ ਬਲਾਕ ਨਾਲ ਸਬੰਧਿਤ ਦੋ ਜ਼ਿਲ੍ਹਾ ਪ੍ਰੀਸ਼ਦ ਅਤੇ 22 ਬਲਾਕ ਸੰਮਤੀ ਜੋਨਾ ਲਈ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ, ਇਸ ਦੇ ਲਈ ਪਈਆਂ ਵੋਟਾਂ ਦੀ ਗਿਣਤੀ ਮਮਦੋਟ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ) ਵਿਚ ਬਣੇ ਕੇਂਦਰ ਵਿਚ ਸ਼ੁਰੂ ਹੋ ਚੁੱਕੀ ਹੈ ਤੇ ਜਲਦੀ ਹੀ ਰੁਝਾਨ ਆਉਂਣੇ ਸ਼ੁਰੂ ਹੋ ਜਾਣਗੇ। ਪ੍ਰਾਪਤ ਜਾਣਕਾਰੀ ਮੁਤਾਬਕ ਗਿਣਤੀ ਕਰਨ ਲਈ ਕੁੱਲ 14 ਰਾਊਂਡ ਰੱਖੇ ਗਏ ਹਨ ਜਿਸ ਤਹਿਤ ਪਹਿਲੇ ਰਾਊਂਡ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ।
;
;
;
;
;
;
;
;