ਬਲਾਕ ਵਲਟੋਹਾ ’ਚ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਚਾਲੂ ਹੋਈ
ਖੇਮਕਰਨ/ਅਮਰਕੋਟ, 17 ਦਸੰਬਰ (ਬਿੱਕਾ,ਭੱਟੀ)- ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੀ ਅੱਜ ਹੋਈ ਗਿਣਤੀ ਤਹਿਤ ਬਲਾਕ ਸੰਮਤੀ ਵਲਟੋਹਾ ’ਚ ਸਿਰਫ ਇਕ ਜ਼ੋਨ ਦਾਸੂਵਾਲ ’ਚ ਹੀ ਵੋਟਾਂ ਪਈਆਂ ਸਨ, ਜਿਸ ਦੀ ਗਿਣਤੀ ਆਦਰਸ਼ ਮਾਡਲ ਸਕੂਲ ਪਿੰਡ ਵਲਟੋਹਾ ’ਚ ਬਣਾਏ ਗਿਣਤੀ ਕੇਂਦਰ ’ਚ ਗਿਣਤੀ ਚਾਲੂ ਹੋ ਗਈ ਹੈ।ਬਲਾਕ ਵਲਟੋਹਾ ’ਚ ਇਸ ਜ਼ੋਨ ਤੋਂ ਮੁਕਾਬਲਾ ਆਪ ਤੇ ਅਕਾਲੀ ਦੱਲ ਦਰਮਿਆਨ ਹੈ।ਪਰ ਅਜੇ ਵੋਟਾਂ ਦੇ ਰੁਝਾਨ ਦਾ ਪਤਾ ਨਹੀਂ ਲੱਗ ਰਿਹਾ ।ਪੁਲਿਸ ਵਲੋਂ ਬਹੁਤ ਸੁਰੱਖਿਆ ਪ੍ਰਬੰਧ ਹਨ। ਅੱਜ ਧੁੰਦ ਤੇ ਠੰਢ ਕਰਕੇ ਗਿਣਤੀ ਕੇਂਦਰ ਸੁੰਨਸਾਨ ਹੀ ਨਜ਼ਰ ਆ ਰਿਹਾ ਹੈ। ਜ਼ਿਲ੍ਹਾ ਪ੍ਰੀਸ਼ਦਾਂ ਦੀ ਗਿਣਤੀ ਤਰਨ ਤਾਰਨ ’ਚ ਹੋ ਰਹੀ ਹੈ।
;
;
;
;
;
;
;
;