‘ਆਪ' ਉਮੀਦਵਾਰ ਗੁਰਵਿੰਦਰ ਸਿੰਘ ਹੈਦਰੋਵਾਲ ਨੇ 321 ਵੋਟਾਂ ਦੇ ਫਰਕ ਨਾਲ ਕੀਤੀ ਜਿੱਤ ਹਾਸਲ
ਨਸਰਾਲਾ, 17 ਦਸੰਬਰ (ਸਤਵੰਤ ਸਿੰਘ ਥਿਆੜਾ)-ਬਲਾਕ ਸੰਮਤੀ ਜੋਨ ਸਿੰਗੜੀਵਾਲਾ, ਹੁਸ਼ਿਆਰਪੁਰ ਤੋਂ ਆਪ ਦੇ ਉਮੀਦਵਾਰ ਗੁਰਵਿੰਦਰ ਸਿੰਘ ਹੈਦਰੋਵਾਲ ਨੇ ਆਪਣੀ ਵਿਰੋਧੀ ਉਮਦਵਾਰ ਨੂੰ 321 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਇਸ ਮੌਕਾ ਉਨਾਂ ਦਾ ਮੁਕਾਬਲਾ ਕਾਂਗਰਸ ਪਾਰਟੀ ਤੋਂ ਬਲਵਿੰਦਰ ਸਿੰਘ ਸਿੰਗੜੀਵਾਲਾ ਤੇ ਅਜ਼ਾਦ ਉਮੀਦਵਾਰ ਗੁਰਨਾਮ ਸਿੰਘ ਸਿੰਗੜੀਵਾਲਾ ਦੇ ਵਿਚਕਾਰ ਸੀ। ਗੁਰਵਿੰਦਰ ਸਿੰਘ ਹੈਦਰੋਵਾਲ ਦੀ ਜਿੱਤ ਨਾਲ ਉਨਾਂ ਦੇ ਹਮਾਇਤੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਲੋਕ ਭੰਗੜੇ ਪਾ ਕੇ ਜਿੱਤ ਦਾ ਜਸ਼ਨ ਮਨਾ ਰਹੇ ਹਨ।
;
;
;
;
;
;
;
;