ਹਲਕਾ ਸਾਹਨੇਵਾਲ ਚ ਪੰਚਾਇਤ ਸੰਮਤੀ ਜੋਨ ਬਲੀਏਵਾਲ ਅਤੇ ਜੋਨ ਕਟਾਣੀ ਕਲਾਂ ਤੋਂ ਆਪ ਪਾਰਟੀ ਜੇਤੂ
ਕੁਹਾੜਾ, 17 ਦਸੰਬਰ (ਸੰਦੀਪ ਸਿੰਘ ਕੁਹਾੜਾ) ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਕੂੰਮਕਲਾਂ ਬਲਾਕ ਤੋਂ ਪੰਚਾਇਤ ਸੰਮਤੀ ਜੋਨ ਬਲੀਏਵਾਲ ਤੋਂ ਆਮ ਪਾਰਟੀ ਦੇ ਉਮੀਦਵਾਰ ਸੁਖਜੀਤ ਕੌਰ 906 ਵੋਟਾਂ ਨਾਲ ਜੇਤੂ ਰਹੇ ਜਦ ਕਿ ਕਾਂਗਰਸ ਨੂੰ 623 ,ਸ਼੍ਰੋਮਣੀ ਅਕਾਲੀ ਦਲ ਨੂੰ 540 ਤੇ ਬੀਜੇਪੀ ਨੂੰ 92 ਵੋਟਾਂ ਪਈਆਂ। ਇਸੇ ਤਰ੍ਹਾਂ ਜੋਨ ਕਟਾਣੀ ਕਲਾਂ ਤੋਂ ਆਮ ਪਾਰਟੀ ਦੇ ਉਮੀਦਵਾਰ ਰਮਨਪ੍ਰੀਤ ਕੌਰ 858 ਵੋਟਾਂ ਨਾਲ ਜੇਤੂ ਰਹੇ ਜਦ ਕਿ ਕਾਂਗਰਸ ਪਾਰਟੀ ਨੂੰ 334 ਸ਼੍ਰੋਮਣੀ ਅਕਾਲੀ ਦਲ ਨੂੰ 640 ਅਤੇ ਬੀਐਸਪੀ ਨੂੰ 105 ਵੋਟਾਂ ਮਿਲੀਆਂ ।
;
;
;
;
;
;
;
;