ਬਲਾਕ ਸੰਮਤੀ ਜੋਨ ਨੰਬਰ 3 ਮਹਿਤਾਬਪੁਰ ਤੋਂ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਸਾਬਾ ਦੀ 50 ਵੋਟਾਂ ਨਾਲ ਜਿੱਤ
ਭੰਗਾਲਾ ( ਹੁਸ਼ਿਆਰਪੁਰ) 17 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)- ਬਲਾਕ ਸੰਮਤੀ ਮੁਕੇਰੀਆਂ ਜੋਨ ਨੰਬਰ 3 ਮਹਿਤਾਬਪੁਰ ਤੋਂ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਨੇ 50 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਕਾਂਗਰਸ ਪਾਰਟੀ ਤੋਂ ਦਿਲਬਾਗ ਸਿੰਘ ਭੇਲਾ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਹੈ। ਇਨਾਂ ਨਾਲ ਭਾਜਪਾ ਦੇ ਉਮੀਦਵਾਰ ਗੁਰਨਾਮ ਸਿੰਘ ਜੋ ਕਿ ਤੀਜੇ ਨੰਬਰ ਤੇ ਅਤੇ ਚੌਥੇ ਨੰਬਰ ਤੇ ਈਸ਼ਵਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ। ਇਸ ਜਿੱਤ ਦੇ ਨਾਲ ਉਨਾਂ ਦੇ ਵੋਟਰ ਤੇ ਸਪੋਰਟਰ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
;
;
;
;
;
;
;
;