ਬਲਾਕ ਸੰਮਤੀ ਜੋਨ ਹੰਬੜਾਂ ਤੋਂ ਅਕਾਲੀ ਦਲ ਦੇ ਸੰਮਤੀ ਉਮੀਦਾਵਰ ਕਾਰਜ ਸਿੰਘ ਬਾਠ ਜੇਤੂ
ਹੰਬੜਾਂ, 17 ਦਸੰਬਰ (ਮੇਜਰ ਹੰਬੜਾਂ)-ਲੁਧਿਆਣਾ ਵਿਖੇ ਚੱਲ ਰਹੀ ਜਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਦੀ ਗਿਣਤੀ ਸਮੇਂ ਆਏ ਨਤੀਜੇ’ਚ ਵਿਧਾਨ ਸਭਾ ਹਲਕਾ ਗਿੱਲ ਦੇ ਬਲਾਕ ਸੰਮਤੀ ਜੋਨ ਹੰਬੜਾਂ ਤੋਂ ਹੋਏ ਚੋਹਕੋਨੀ ਮੁਕਾਬਲੇ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਾਵਰ ਕਾਰਜ ਸਿੰਘ ਬਾਠ ਆਪਣੇ ਵਿਰੋਧੀ ਆਪ ਦੇ ਉਮੀਦਵਾਰ ਮੋਹਨ ਸਿੰਘ ਵਿਰਕ,ਕਾਂਗਰਸ ਦੇ ਉਮੀਦਾਵਰ ਹਰਦੀਪ ਸਿੰਘ ਲੱਕੀ ਖਹਿਰਾ,ਭਾਜਪਾ ਦੇ ਉਮੀਦਾਵਰ ਮਨਦੀਪ ਕੁਮਾਰ ਮੱਲਣ ਨੂੰ ਤਕਰੀਬਨ 200 ਵੋਟਾਂ ਦੇ ਵੱਡੇ ਫਰਕ ਨਾਲ ਹਰਾਕੇ ਜੇਤੂ ਰਹੇ।ਕਾਰਜ ਸਿੰਘ ਬਾਠ ਨੇ ਵੋਟਰਾਂ ਦਾ ਜਿੱਥੇ ਧੰਨਵਾਦ ਖੀਤਾੳ ੁੱਥੁ ਉਨ੍ਹਾਂ ਪਾਰਟੀ ਦੀ ਲੀਡਰਸ਼ਿੱਪ,ਅਕਾਲੀ ਦਲ ਵਰਕਰਾਂ ਤੇ ਸਮਰਥਕਾਂ ਦਾ ਵੀ ਧੰਨਵਾਦ ਕੀਤਾ ਤੇ ਜਿੱਤ ਦਰਜ ਕਰਨ ਦੀ ਵਧਾਈ ਦਿੱਤੀ ਹੈ।
;
;
;
;
;
;
;
;