ਲੁਧਿਆਣਾ ਕੇਂਦਰੀ ਜੇਲ ਵਿੱਚ ਅਧਿਕਾਰੀਆਂ ਉੱਪਰ ਹਮਲਾ ਕਰਨ ਦੇ ਮਾਮਲੇ ਵਿਚ 24 ਕੈਦੀ ਨਾਮਜਦ
ਲੁਧਿਆਣਾ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ) : ਮੰਗਲਵਾਰ ਦੇਰ ਸ਼ਾਮ ਲੁਧਿਆਣਾ ਕੇਂਦਰੀ ਜੇਲ ਵਿੱਚ ਕੈਦੀਆਂ ਵੱਲੋਂ ਜੇਲ ਸਟਾਫ ਉੱਪਰ ਹਮਲਾ ਕਰਨ ਦੇ ਮਾਮਲੇ ਵਿੱਚ 24 ਦੋਸ਼ੀਆਂ ਤੇ ਕੇਸ ਦਰਜ ਕੀਤਾ ਗਿਆ ਹੈ। ਜਦਕਿ ਜੇਲ੍ਹ ਸੁਪਰਡੈਂਟ ਸਣੇ ਪੰਜ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਾਮੂਲੀ ਸੱਟਾ ਵੱਜੀਆਂ ਹਨ। ਜਿਨਾਂ ਦਾ ਇਲਾਜ ਜਾਰੀ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਦੋ ਕੈਦੀਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ। ਇਹਨਾਂ ਵਿੱਚੋਂ ਇੱਕ ਕੈਦੀ ਨੂੰ ਸਜ਼ਾ ਵਜੋਂ ਪਨਿਸ਼ਮੈਂਟ ਸੈੱਲ ਵਿੱਚ ਪ੍ਰਸ਼ਾਸਨ ਨੇ ਬੰਦ ਕੀਤਾ ਸੀ ਅਤੇ ਸ਼ਾਮ ਵੇਲੇ ਜਦੋਂ ਦੋਸ਼ੀ ਕੈਦੀ ਨੂੰ ਉਸ ਦੀ ਬੈਰਕ ਵਿੱਚ ਛੱਡਣ ਲਈ ਲਿਜਾਇਆ ਜਾ ਰਿਹਾ ਸੀ, ਤਾਂ ਉਸਨੇ ਆਪਣੇ ਸਾਥੀਆਂ ਨੂੰ ਭੜਕਾ ਦਿੱਤਾ ਅਤੇ ਦੋਸ਼ੀ ਕੈਦੀਆਂ ਨੇ ਕਿਆਰੀਆਂ ਨਾਲ ਲੱਗੀਆਂ ਇੱਟਾਂ ਰਾਹੀਂ ਜੇਲ ਪ੍ਰਸ਼ਾਸਨ ਦੇ ਅਧਿਕਾਰੀਆਂ ਉੱਪਰ ਹਮਲਾ ਕਰ ਦਿੱਤਾ। ਕੰਟਰੋਲ ਰੂਮ ਤੇ ਸੋਚਣਾ ਮਿਲਣ ਤੇ ਪੁਲਿਸ ਦੀਆਂ ਟੀਮਾਂ ਜੇਲ ਵਿੱਚ ਪਹੁੰਚੀਆਂ ਅਤੇ ਉਨਾਂ ਨੇ ਖੁਦ ਵੀ ਹਾਲਾਤਾਂ ਦਾ ਜਾਇਜ਼ਾ ਲਿਆ ਸੀ। ਫਿਲਹਾਲ ਲੁਧਿਆਣਾ ਕੇਂਦਰੀ ਜੇਲ ਅਤੇ ਸ਼ਹਿਰ ਵਿੱਚ ਹਾਲਾਤ ਕੰਟਰੋਲ ਵਿੱਚ ਹਨ। ਇਸ ਮਾਮਲੇ ਵਿੱਚ ਪੁਲਿਸ ਵੱਲੋ 24 ਕੈਦੀਆਂ ਉੱਪਰ ਕੇਸ ਦਰਜ ਕੀਤਾ ਹੈ। ਜਦਕਿ ਜੇਲ ਪ੍ਰਸ਼ਾਸਨ ਦੇ 5 ਅਧਿਕਾਰੀ ਜੇਰੇ ਇਲਾਜ਼ ਹਨ।
;
;
;
;
;
;
;
;