ਬਲਾਕ ਸੰਮਤੀ ਹਠੂਰ ਤੋਂ ਆਪ ਦੇ ਪਰਮਿੰਦਰ ਸਿੰਘ ਜੇਤੂ
ਜਗਰਾਉਂ ( ਲੁਧਿਆਣਾ ) 17 ਦਸੰਬਰ ( ਕੁਲਦੀਪ ਸਿੰਘ ਲੋਹਟ) - ਬਲਾਕ ਸੰਮਤੀ ਹਠੂਰ 'ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਿੰਦਰ ਸਿੰਘ ਨੇ 828 ਵੋਟਾਂ ਹਾਸਿਲ ਕਰਕੇ ਕਾਂਗਰਸ ਦੇ ਉਮੀਦਵਾਰ ਰਣਯੋਧ ਸਿੰਘ ਨੂੰ 265 ਵੋਟਾਂ ਨਾਲ ਹਰਾਇਆ ਹੈ। ਰਣਯੋਧ ਸਿੰਘ ਨੂੰ 563 ਵੋਟਾਂ ਮਿਲੀਆਂ ਹਨ। ਪਰਮਿੰਦਰ ਸਿੰਘ ਨੇ 265 ਵੋਟਾਂ ਨਾਲ ਜਿੱਤ ਦਰਜ ਕਰਦਿਆਂ ਜਗਰਾਉੰ ਹਲਕੇ ਵਿਚ ਆਮ ਆਦਮੀ ਦਾ ਖਾਤਾ ਖੋਲ੍ਹਿਆ ਹੈ। ਇਸਦੇ ਨਾਲ ਹੀ ਤੀਜੇ ਸਥਾਨ 'ਤੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੇਵਲ ਸਿੰਘ ਨੂੰ 430 ਵੋਟਾਂ ਮਿਲੀਆਂ ਹਨ।
;
;
;
;
;
;
;
;