ਬਲਾਕ ਸੰਮਤੀ ਜ਼ੋਨ ਸਠਿਆਲਾ ਤੋਂ ਸ਼੍ਹੋਮਣੀ ਦਲ ਬਾਦਲ ਦੇ ਬੀਬੀ ਰਣਜੀਤ ਕੌਰ ਬੱਲ ਜੇਤੂ
ਸਠਿਆਲਾ, 17 ਦਸੰਬਰ ( ਜਗੀਰ ਸਿੰਘ ਸਫਰੀ )-ਬਲਾਕ ਸੰਮਤੀ ਰਈਆ ਤਹਿਤ ਜ਼ੋਨ ਸਠਿਆਲਾ ਤੋਂ ਸ਼੍ਹੋਮਣੀ ਅਕਾਲੀ ਦਲ ਬਾਦਲ ਦੇ ਬੀਬੀ ਰਣਜੀਤ ਕੌਰ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ 700 ਤੋਂ ਵੱਧ ਵੋਟਾਂ ਨਾਲ ਹਰਾ ਜਿੱਤ ਪ੍ਹਾਪਤ ਕੀਤੀ ਹੈ । ਇਸ ਮੌਕੇ ਸਰਪੰਚ ਗੁਰਜਿੰਦਰ ਸਿੰਘ, ਸਰਕਲ ਪ੍ਹਧਾਨ ਬੂਟਾ ਸਿੰਘ, ਸਾ ਸਰਪੰਚ ਦਲਵਿੰਦਰ ਸਿੰਘ ਤੇ ਹਰਜਿੰਦਰ ਸਿੰਘ ਰਾਜੂ ਵਲੋਂ ਬੀਬੀ ਰਣਜੀਤ ਕੌਰ ਦੀ ਜਿੱਤਣ ਦੀ ਖੁਸ਼ੀ ਵਿਚ ਬੱਸ ਅੱਡਾ ਸਠਿਆਲਾ ਵਿਖੇ ਬੀਬੀ ਰਣਜੀਤ ਕੌਰ ਤੇ ਗਿਆਨੀ ਬੂਟਾ ਸਿੰਘ ਨੂੰ ਸਨਮਾਨਿਤ ਕਰਨ ਉਪਰੰਤ ਅਕਾਲੀ ਵਰਕਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਅ ਗਿਆ ।
;
;
;
;
;
;
;
;