JALANDHAR WEATHER

ਹਲਕਾ ਜਲਾਲਾਬਾਦ ਦੇ ਹੁਣ ਤੱਕ ਬਲਾਕ ਸੰਮਤੀ ਦੇ ਐਲਾਨੇ ਗਏ 4 ਜ਼ੋਨਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ

ਜਲਾਲਾਬਾਦ (ਫ਼ਾਜ਼ਿਲਕਾ),17 ਦਸੰਬਰ (ਜਤਿੰਦਰ ਪਾਲ ਸਿੰਘ)-ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਜਲਾਲਾਬਾਦ ਹਲਕੇ ਦੇ ਐਲਾਨ ਕੀਤੇ ਗਏ ਨਤੀਜਿਆਂ ਵਿਚ ਹੁਣ ਤੱਕ 4 ਸੀਟਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਜ਼ੋਨ ਨੰ 1 ਜਲਾਲਾਬਾਦ ਰੂਰਲ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੀਮਾ ਰਾਣੀ ਜੇਤੂ ਰਹੇ ਹਨ। ਉਨ੍ਹਾਂ ਨੇ ਕੁੱਲ ਪੋਲ ਹੋਈਆਂ 2392 ਵੋਟਾਂ ਵਿਚੋਂ 888 ਵੋਟਾਂ ਪ੍ਰਾਪਤ ਕੀਤੀਆਂ ਹਨ। ਜ਼ੋਨ ਨੰ 2 ਬਲਾਕ ਗੁਮਾਨੀ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੁਰਿੰਦਰ ਕੁਮਾਰ 1627 ਲੈ ਕੇ ਜੇਤੂ ਰਹੇ। ਜ਼ੋਨ ਨੰ 3 ਪ੍ਰਭਾਤ ਸਿੰਘ ਵਾਲਾ ਉਤਾੜ ਤੋਂ ਆਮ ਆਦਮੀ ਪਾਰਟੀ ਦੇ ਚਰਨਜੀਤ ਸਿੰਘ 1197 ਵੋਟਾਂ ਲੈ ਕੇ ਜੇਤੂ ਰਹੇ ਹਨ। ਜ਼ੋਨ ਨੰ 4 ਬਲਾਕ ਸੰਮਤੀ ਆਲਮ ਕੇ ਉਤਾੜ ਤੋਂ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ1274 ਵੋਟਾਂ ਲੈ ਕੇ ਜੇਤੂ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ