ਲੁਧਿਆਣਾ ਅਦਾਲਤੀ ਕੰਪਲੈਕਸ ਨੂੰ ਮੁੜ ਤੋਂ ਬੰਬ ਨਾਲ ਉਡਾਉਣ ਦੀ ਧਮਕੀ
ਲੁਧਿਆਣਾ, 14 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਅਦਾਲਤੀ ਕੰਪਲੈਕਸ ਨੂੰ ਮੁੜ ਤੋਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਧਮਕੀ ਨਿਆਂਇਕ ਅਧਿਕਾਰੀ ਦੀ ਮੇਲ ਰਾਹੀਂ ਅਣ-ਪਛਾਤੇ ਵਿਅਕਤੀਆਂ ਵਲੋਂ ਦਿੱਤੀ ਗਈ ਹੈ। ਜਿਉਂ ਹੀ ਅਦਾਲਤੀ ਕੰਪਲੈਕਸ 10 ਵਜੇ ਦੇ ਕਰੀਬ ਖੁੱਲਿਆ ਤਾਂ ਮੇਲ ਆਈ.ਡੀ. ਚੈੱਕ ਕਰਨ ’ਤੇ ਇਸ ਬਾਰੇ ਪਤਾ ਲੱਗਿਆ। ਪੁਲਿਸ ਅਧਿਕਾਰੀ ਹਰਕਤ ਵਿਚ ਆ ਗਏ ਹਨ ਤੇ ਮੌਕੇ ’ਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਭੇਜ ਦਿੱਤੀ ਗਈ ਹੈ।
;
;
;
;
;
;
;
;