50 ਤੱਕ ਗਿਣਤੀ ਨਾ ਲਿਖ ਸਕੀ 4 ਸਾਲਾ ਧੀ, ਪਿਓ ਨੇ ਕੁੱਟ-ਕੁੱਟ ਮਾਰ ਸੁੱਟੀ
ਫਰੀਦਾਬਾਦ, 23 ਜਨਵਰੀ (ਪੀ.ਟੀ.ਆਈ.)- ਫਰੀਦਾਬਾਦ ’ਚ ਇਕ ਪਿਓ ਨੇ ਆਪਣੀ ਧੀ ਦਾ ਸਿਰਫ ਇਸ ਲਈ ਕਤਲ ਕਰ ਦਿੱਤਾ, ਕਿਉਂਕਿ ਉਹ 50 ਤੱਕ ਗਿਣਤੀ ਨਹੀਂ ਲਿਖ ਪਾਈ। ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਕ ਪਿਤਾ ਵਲੋਂ ਆਪਣੀ 4 ਸਾਲ ਦੀ ਧੀ ਨੂੰ ਘਰ ’ਚ ਪੜ੍ਹਾਉਣ ਦੀ ਕੋਸ਼ਿਸ਼ ਉਸ ਸਮੇਂ ਘਾਤਕ ਹੋ ਗਈ, ਜਦੋਂ ਉਸਨੇ 50 ਤੱਕ ਨੰਬਰ ਨਾ ਲਿਖਣ ਕਾਰਨ ਬੱਚੀ ਨੂੰ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਮੁਲਜ਼ਮ, ਕ੍ਰਿਸ਼ਨਾ ਜੈਸਵਾਲ (31) ਨੂੰ ਸੈਕਟਰ 58 ਪੁਲਿਸ ਸਟੇਸ਼ਨ ’ਚ ਦਰਜ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸਨੂੰ ਸ਼ੁੱਕਰਵਾਰ ਨੂੰ ਸ਼ਹਿਰ ਦੀ ਇਕ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਸਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਖੇਰਾਟੀਆ ਪਿੰਡ ਦਾ ਰਹਿਣ ਵਾਲਾ ਜੈਸਵਾਲ, ਫਰੀਦਾਬਾਦ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਪੁਲਿਸ ਨੇ ਹੋਰ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਜੈਸਵਾਲ ਅਤੇ ਉਸਦੀ ਪਤਨੀ ਦੋਵੇਂ ਨਿੱਜੀ ਕੰਪਨੀਆਂ ’ਚ ਕੰਮ ਕਰਦੇ ਹਨ। ਜਦੋਂਕਿ ਮਾਂ ਦਿਨ ਵੇਲੇ ਕੰਮ ਕਰਦੀ ਸੀ, ਜੈਸਵਾਲ ਬੱਚਿਆਂ ਦੀ ਦੇਖਭਾਲ ਅਤੇ ਆਪਣੀ ਧੀ ਦੀ ਨਿਗਰਾਨੀ ਕਰਨ ਲਈ ਅਕਸਰ ਘਰ ਹੀ ਰਹਿੰਦਾ ਸੀ।
;
;
;
;
;
;
;
;