JALANDHAR WEATHER

ਆਸਟ੍ਰੇਲੀਆ ਵਿਚ ਜੰਗਲ ਦੀ ਅੱਗ ਨੇ ਤਬਾਹੀ ਮਚਾਈ, ਵਸਨੀਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ

ਕੈਨਬਰਾ, 23 ਜਨਵਰੀ - ਦੱਖਣੀ ਪੱਛਮੀ ਆਸਟ੍ਰੇਲੀਆ ਵਿਚ ਇਕ ਵੱਡੀ ਜੰਗਲੀ ਅੱਗ ਹੁਣ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੀ ਹੈ। ਅੱਗ ਕਾਰਨ ਇਲਾਕੇ ਦੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਨੇੜਲੇ ਕਸਬਿਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਪਹਿਲਾਂ ਤੋਂ ਤਿਆਰੀਆਂ ਕੀਤੀਆਂ ਗਈਆਂ ਸਨ।

ਪੱਛਮੀ ਆਸਟ੍ਰੇਲੀਆ ਦੇ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਇਕ ਚਿਤਾਵਨੀ ਜਾਰੀ ਕੀਤੀ, ਜਿਸ ਵਿਚ ਕਿਹਾ ਗਿਆ ਹੈ ਕਿ ਰਾਜ ਦੇ ਦੱਖਣੀ ਤੱਟ 'ਤੇ ਪਰਥ ਤੋਂ 420  ਕਿੱਲੋਮੀਟਰ ਦੱਖਣ-ਪੂਰਬ ਵਿਚ ਫਿਟਜ਼ਗੇਰਾਲਡ ਰਿਵਰ ਨੈਸ਼ਨਲ ਪਾਰਕ ਵਿਚ ਅੱਗ ਜਾਨ ਅਤੇ ਘਰਾਂ ਲਈ ਖ਼ਤਰਾ ਪੈਦਾ ਕਰਦੀ ਹੈ। ਲਗਭਗ 2,000 ਦੀ ਆਬਾਦੀ ਵਾਲੇ ਰੈਵੇਨਸਥੋਰਪ ਸਮੇਤ ਕਈ ਨੇੜਲੇ ਕਸਬਿਆਂ ਦੇ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਰਸਤਾ ਸਾਫ਼ ਹੋਣ 'ਤੇ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।ਫਾਇਰ ਐਂਡ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਇਕ ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਤੁਸੀਂ ਖ਼ਤਰੇ ਵਿਚ ਹੋ ਅਤੇ ਬਚਣ ਲਈ ਤੁਰੰਤ ਕਾਰਵਾਈ ਦੀ ਲੋੜ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ