JALANDHAR WEATHER

ਕਬਾੜ ਗਰਾਊਂਡ ਨੂੰ ਲੱਗੀ ਅੱਗ, ਮਹਿੰਦਰਾ ਪਿਕਅਪ ਗੱਡੀ ਸੜੀ

ਫ਼ਿਰੋਜ਼ਪੁਰ , 23 ਜਨਵਰੀ (ਸੁਖਵਿੰਦਰ ਸਿੰਘ) –ਸ਼ਹਿਰ ਵਿਚ ਗੋਲ ਬਾਗ ਇਲਾਕੇ ਦੇ ਕਬਾੜ ਗਰਾਊਂਡ ਵਿਚ ਅਚਾਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਬਿਜਲੀ ਸਪਲਾਈ ਬੰਦ ਹੋਣ ਦੇ ਬਾਵਜੂਦ ਅੱਗ ਲੱਗੀ, ਜਿਸ ਦਾ ਕਾਰਨ ਬਸੰਤ ਦੇ ਤਿਉਹਾਰ ਮੌਕੇ ਲੋਕਾਂ ਵਲੋਂ ਉਡਾਈਆਂ ਗਈਆਂ ਚੰਡੋਲਾਂ ਦੱਸਿਆ ਜਾ ਰਿਹਾ ਹੈ।   ਅੱਗ ਕਾਰਨ ਗਰਾਊਂਡ ਵਿਚ ਖੜ੍ਹੀ ਮਹਿੰਦਰਾ ਪਿਕਅਪ ਗੱਡੀ ਅਤੇ ਭਾਰੀ ਮਾਤਰਾ ਵਿਚ ਪਿਆ ਕਬਾੜ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।   ਮੌਕੇ ’ਤੇ ਮੌਜੂਦ ਕਬਾੜ ਗਰਾਊਂਡ ਦੇ ਮਾਲਕ ਸੁਭਾਸ਼ ਨੇ ਦੱਸਿਆ ਕਿ ਅੱਗ ਦੀਆਂ ਲਾਟਾਂ ਕਾਫੀ ਤੇਜ਼ ਸਨ ਕਿ ਸ਼ੁਰੂ ਵਿਚ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਇਲਾਕੇ ਦੇ ਲੋਕਾਂ ਵਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਚੰਡੋਲਾਂ ਨੂੰ ਮੰਨਿਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ