ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਬਜ਼ੁਰਗ ਦਾ ਕਤਲ
ਮੋਗਾ, 25 ਜਨਵਰੀ - ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਚ ਇਕ ਬਜ਼ੁਰਗ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕਤਲ ਕਰ ਦਿੱਤਾ ਗਿਆ। ਹਮਲਾ ਕਰਨ ਵਾਲਾ ਮ੍ਰਿਤਕ ਬਜ਼ੁਰਗ ਦਾ ਭਤੀਜਾ ਹੀ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ 'ਚ ਤੜਕਸਾਰ ਬਜ਼ੁਰਗ ਦੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਉਸ ਦੇ ਭਤੀਜੇ ਨੇ ਹੀ ਮੌਤ ਦੇ ਘਾਟ ਉਤਾਰ ਦਿੱਤਾ । ਮਾਮਲਾ ਧਾਨਕਾ ਬਸਤੀ ਵਾਰਡ ਨੰਬਰ 03 ਦਾ ਹੈ। ਮ੍ਰਿਤਕ ਦੀ ਪਛਾਣ ਮੋਹਣ ਲਾਲ ਪੁੱਤਰ ਦੇਵਰਾਜ (ਉਮਰ 55 ਤੋਂ 60 ਸਾਲ ਦੇ ਕਰੀਬ) ਵਜੋਂ ਹੋਈ ਹੈ। ਇਸ ਵਾਰਦਾਤ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
;
;
;
;
;
;
;
;