ਹੈਡ ਕਾਂਸਟੇਬਲ ਦਾ ਕਤਲ, ਭਰਾ ਨੂੰ ਵੀ ਕੀਤਾ ਜ਼ਖਮੀ
ਨਾਭਾ, 25 ਜਨਵਰੀ (ਭੁਪਿੰਦਰ)- ਨਾਭਾ ਵਿਚ ਹੈਡ ਕਾਂਸਟੇਬਲ ਦਾ ਕਤਲ ਕਰਨ ਤੇ ਉਸਦੇ ਭਰਾ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਨਾਭਾ ਦੀ ਪੁੱਡਾ ਕਾਲੋਨੀ ਦਾ ਰਹਿਣ ਵਾਲਾ ਸੀ ਜੋ ਕਿ ਪਟਿਆਲੇ ਸਿਵਲ ਲਾਈਨ ਥਾਣੇ ਵਿਖੇ ਹੈਡ ਕਾਂਸਟੇਬਲ ਸੀ। ਅਮਨਦੀਪ ਸਿੰਘ ਨੂੰ ਬਾਜ਼ਾਰ ’ਚ ਕਿਰਚਾਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਉਸ ਦੇ ਭਰਾ ਨਵਦੀਪ ਸਿੰਘ ਦੇ ਵੀ ਸਿਰ ਉੱਪਰ ਕਿਰਚ ਨਾਲ ਵਾਰ ਕੀਤਾ ਗਿਆ, ਜੋ ਕਿ ਨਾਭਾ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੁਲਿਸ ਹੁਣ ਜਾਂਚ ’ਚ ਜੁੱਟ ਗਈ ਹੈ। ਪੁਲਿਸ ਮੁਲਾਜ਼ਮ ਦਾ ਕਤਲ ਕਿਉਂ ਕੀਤਾ ਗਿਆ, ਪੁਲਿਸ ਫਿਲਹਾਲ ਇਸ ਬਾਰੇ ਜਾਂਚ ਕਰ ਰਹੀ ਹੈ। ਨਾਭਾ ਦੀ ਪੁੱਡਾ ਕਲੋਨੀ ਦੇ ਰਹਿਣ ਵਾਲੇ 6 ਫੁੱਟ ਦੇ ਜਵਾਨ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਨੇ ਕੱਲ 26 ਜਨਵਰੀ ਨੂੰ ਪਰੇਡ ’ਤੇ ਜਾਣਾ ਸੀ।
;
;
;
;
;
;
;
;