JALANDHAR WEATHER

ਸਾਲ 2026 ਲਈ ਪਦਮ ਪੁਰਸਕਾਰਾਂ ਦਾ ਐਲਾਨ, ਪੜ੍ਹੋ ਕਿਨ੍ਹਾਂ-ਕਿਨ੍ਹਾਂ ਨੂੰ ਕੀਤਾ ਜਾ ਰਿਹੈ ਸਨਮਾਨਤ

ਨਵੀਂ ਦਿੱਲੀ, 25 ਜਨਵਰੀ- ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਨੇ ਦੇਸ਼ ਦੇ ਕੋਨੇ ਕੋਨੇ ਤੋਂ ਆਪਣੀ-ਆਪਣੀ ਫੀਲਡ ਵਿਚ ਵਧੀਆ ਕਾਰਗੁਜ਼ਾਰੀ ਕਰਨ ਵਾਲਿਆਂ ਨੂੰ ਸਨਮਾਨਤ ਕਰਨ ਦਾ ਐਲਾਨ ਕੀਤਾ ਹੈ। ਮੋਦੀ ਸਰਕਾਰ ਨੇ ਭਾਰਤ ਦੇ ਹਰ ਕੋਨੇ ਤੋਂ ਪ੍ਰਾਪਤੀਆਂ ਕਰਨ ਵਾਲਿਆਂ ਦੀ ਪਛਾਣ ਕਰਨ ਅਤੇ ਚੁਣਨ ’ਚ ਕੋਈ ਕਸਰ ਨਹੀਂ ਛੱਡੀ ਹੈ। 39,000 ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਪੁਰਸਕਾਰ ਜੇਤੂ ਭਾਰਤ ਦੇ ਹਰ ਕੋਨੇ ਤੋਂ ਹਨ, ਜੋ 30 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 84 ਜ਼ਿਲ੍ਹਿਆਂ ਨੂੰ ਕਵਰ ਕਰਦੇ ਹਨ। 

ਇਹ ਪੁਰਸਕਾਰ ਵੱਖ-ਵੱਖ ਖੇਤਰਾਂ ਵਿਚ ਵਿਲੱਖਣ ਅਤੇ ਸ਼ਾਨਦਾਰ ਸੇਵਾਵਾਂ ਲਈ ਵਿਅਕਤੀਆਂ ਨੂੰ ਮਾਨਤਾ ਦਿੰਦੇ ਹਨ। ਇਹ ਸਨਮਾਨ ਤਿੰਨ ਸ਼੍ਰੇਣੀਆਂ ਵਿਚ ਪੇਸ਼ ਕੀਤੇ ਜਾਂਦੇ ਹਨ: ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ।

ਕੇਂਦਰ ਸਰਕਾਰ ਨੇ ਸਾਲ 2026 ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਵਿਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮਸ਼੍ਰੀ ਸ਼ਾਮਲ ਹਨ। ਇਸ ਵਾਰ ਸਿਨੇਮਾ ਜਗਤ ਦੇ ਦਿੱਗਜ ਮਰਹੂਮ ਅਦਾਕਾਰ ਧਰਮਿੰਦਰ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀ. ਐੱਸ. ਅਚਿਊਤਾਨੰਦਨ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਵਿਭੂਸ਼ਣ’ ਨਾਲ ਨਿਵਾਜਿਆ ਗਿਆ ਹੈ।

 ਧਰਮਿੰਦਰ ਸਿੰਘ ਦਿਓਲ (ਮਰਨ ਉਪਰੰਤ) (ਕਲਾ), ਕੇਟੀ ਥਾਮਸ (ਜਨਤਕ ਮਾਮਲੇ), ਐਨ. ਰਾਜਮ (ਕਲਾ), ਪੀ. ਨਾਰਾਇਣਨ (ਸਾਹਿਤ ਅਤੇ ਸਿੱਖਿਆ), ਵੀ.ਐਸ. ਅਚੁਤਾਨੰਦਨ (ਮਰਨ ਉਪਰੰਤ) (ਜਨਤਕ ਮਾਮਲੇ) ਨੂੰ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਅਲਕਾ ਯਾਗਨਿਕ (ਕਲਾ), ਭਗਤ ਸਿੰਘ ਕੋਸ਼ਿਆਰੀ (ਜਨਤਕ ਮਾਮਲੇ), ਕਲੀਪੱਟੀ ਰਾਮਾਸਮੀ ਪਲਾਨੀਸਵਾਮੀ (ਦਵਾਈ), ਮਾਮੂਟੀ (ਕਲਾ), ਡਾ: ਨੋਰੀ ਦੱਤਾਤ੍ਰੇਯੁਡੂ (ਮੈਡੀਕਲ), ਪਿਊਸ਼ ਪਾਂਡੇ (ਮਰਨ ਉਪਰੰਤ) (ਕਲਾ), ਐਸ ਕੇ ਐਮ ਮੈਲਾਨੰਦਨ (ਸਮਾਜਿਕ ਕਾਰਜ), ਸ਼ਤਾਵਧਾਨੀ ਆਰ ਗਣੇਸ਼ (ਕਲਾ), ਸ਼ਿਬੂ ਸੋਰੇਨ (ਮਰਨ ਉਪਰੰਤ) (ਜਨਤਕ ਮਾਮਲੇ), ਉਦੈ ਕੋਟਕ (ਵਪਾਰ ਅਤੇ ਉਦਯੋਗ), ਵੀ.ਕੇ. ਮਲਹੋਤਰਾ (ਮਰਨ ਉਪਰੰਤ) (ਜਨਤਕ ਮਾਮਲੇ), ਵੇਲਾਪੱਲੀ ਨਾਤੇਸਨ (ਜਨਤਕ ਮਾਮਲੇ), ਵਿਜੇ ਅੰਮ੍ਰਿਤਰਾਜ (ਖੇਡਾਂ) ਨੂੁੰ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਜਾਵੇਗਾ।

 

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ