ਅਟਾਰੀ ਸਰਹੱਦ ਪਹੁੰਚੇ ਸੈਲਾਨੀਆਂ ਨੂੰ ਝੰਡੇ ਦੀ ਰਸਮ ਦਰਸ਼ਕ ਗੈਲਰੀ ਵੱਲ ਜਾਣ ਦੀ ਮਿਲੀ ਇਜਾਜ਼ਤ
ਅਟਾਰੀ (ਅੰਮ੍ਰਿਤਸਰ), 26 ਜਨਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - 26 ਜਨਵਰੀ 77ਵੇਂ ਗਣਤੰਤਰ ਦਿਵਸ ਮੌਕੇ ਭਾਰਤ-ਪਾਕਿਸਤਾਨ ਕੌਮਾਂਤਰੀ ਅਟਾਰੀ ਸਰਹੱਦ ਦੂਰ-ਦੁਰਾਡੇ ਇਲਾਕਿਆਂ ਵਿਚੋਂ ਪਹੁੰਚੇ ਸੈਲਾਨੀਆਂ ਨੂੰ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਰਸਮ ਦੇਖਣ ਦਰਸ਼ਕ ਗੈਲਰੀ ਵੱਲ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ ਵਿਚੋਂ ਪਹੁੰਚ ਰਹੇ ਅਟਾਰੀ ਸਰਹੱਦ ਤੇ ਯਾਤਰੀਆਂ ਦੀ ਭੀੜ ਵੱਧ ਰਹੀ ਸੀ, ਜਿਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਵਲੋਂ ਯਾਤਰੀਆਂ ਨੂੰ ਰੀਟਰੀਟ ਸੈਰਾਮਨੀ ਵਾਲੇ ਸਥਾਨ ਵੱਲ ਜਾਣ ਦਿੱਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਰਾਜਸਥਾਨ, ਦਿੱਲੀ, ਚੰਡੀਗੜ੍ਹ ਅਤੇ ਪੰਜਾਬ ਰਾਜ ਤੋਂ ਸੈਲਾਨੀ ਗਣਤੰਤਰ ਦਿਵਸ ਦਾ ਸ਼ੁਭ ਦਿਹਾੜਾ ਮਨਾਉਣ ਲਈ ਅਟਾਰੀ ਸਰਹੱਦ ਪਹੁੰਚੇ ਹਨ। ਯਾਤਰੀ ਵੰਦੇ ਮਾਤਰਮ, ਭਾਰਤ ਮਾਂ ਜ਼ਿੰਦਾਬਾਦ ਅਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਅਟਾਰੀ ਸਰਹੱਦ ਵੱਲ ਰਵਾਨਾ ਹੋ ਗਏ।
;
;
;
;
;
;
;
;