JALANDHAR WEATHER

ਸੁਨਾਮ 'ਚ ਐਸ.ਡੀ.ਐਮ. ਪ੍ਰਮੋਦ ਸਿੰਗਲਾ ਵਲੋਂ ਲਹਿਰਾਇਆ ਗਿਆ ਕੌਮੀ ਝੰਡਾ

ਸੁਨਾਮ ਊਧਮ ਸਿੰਘ ਵਾਲਾ,26 ਜਨਵਰੀ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਪ੍ਰਸ਼ਾਸਨ ਵਲੋਂ ਦੇਸ਼ ਦਾ 77ਵਾਂ ਸਬ-ਡਵੀਜ਼ਨ ਪੱਧਰੀ ਗਣਤੰਤਰਤਾ ਦਿਵਸ ਨਵੀਂ ਅਨਾਜ ਮੰਡੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਮਨਾਇਆ ਗਿਆ। ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਉਪ ਮੰਡਲ ਮੈਜਿਸਟ੍ਰੇਟ ਸੁਨਾਮ ਊਧਮ ਸਿੰਘ ਵਾਲਾ ਪ੍ਰਮੋਦ ਸਿੰਗਲਾ ਵਲੋਂ ਅਦਾ ਕੀਤੀ ਗਈ।

ਇਸ ਸਮੇਂ ਕੌਮੀ ਧੁੰਨ ਵਜਾਈ ਗਈ। ਮੁੱਖ ਮਹਿਮਾਨ ਵਲੋਂ ਪ੍ਰੇਡ ਦਾ ਮੁਆਇਨਾ ਵੀ ਕੀਤਾ ਗਿਆ। ਪ੍ਰਮੋਦ ਸਿੰਗਲਾ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਆਜ਼ਾਦੀ ਦੇ ਲੰਮੇ ਸੰਘਰਸ਼ 'ਚ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਕੋਈ ਸਧਾਰਨ ਧਰਤੀ ਨਹੀ, ਸਗੋਂ ਸ਼ਹੀਦ ਊਧਮ ਸਿੰਘ ਜਿਹੇ ਮਹਾਨ ਯੋਧੇ ਦੀ ਜਨਮ ਭੂਮੀ ਹੈ। ਜਿਨ੍ਹਾਂ ਵਲੋਂ ਹਜ਼ਾਰਾਂ ਮੀਲ ਦੂਰ ਜਾ ਕੇ ਜਲ੍ਹਿਆਂ ਵਾਲੇ ਬਾਗ ਦਾ ਬਦਲਾ ਲਿਆ ਗਿਆ ਅਤੇ ਭਾਰਤ ਵਾਸੀਆਂ ਦਾ ਸਿਰ ਉੱਚਾ ਕੀਤਾ ਗਿਆ। ਮੁੱਖ ਮਹਿਮਾਨ ਵਲੋਂ ਮਾਰਚ ਪਾਸਟ ਤੋਂ ਸਲਾਮੀ ਲੈਣ ਤੋਂ ਬਾਅਦ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਇਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਇਸ ਸਮੇਂ ਸ਼ਹੀਦ ਉਧਮ ਸਿੰਘ ਦੇ ਵਾਰਸਾਂ ਸਮੇਤ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਅਤੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐਸ ਡੀ. ਜੇ. ਐਮ. ਸ਼੍ਰੀ ਦਲੀਪ ਕੁਮਾਰ, ਜੇ. ਐਮ. ਆਈ. ਸੀ. ਸ.ਅਨੰਤਦੀਪ ਸਿੰਘ,ਜੇ. ਐਮ. ਆਈ. ਸੀ. ਸ਼੍ਰੀ ਪੁਨੀਤ ਵਰਮਾ, ਤਹਿਸੀਲਦਾਰ ਸੁਨਾਮ ਰਾਜਵਿੰਦਰ ਕੌਰ, ਨਾਇਬ ਤਹਿਸੀਲਦਾਰ ਰਿਤੂ ਕਪੂਰ, ਐਸ. ਐਚ. ਓ. ਸੁਨਾਮ ਇੰਸਪੈਕਟਰ ਪ੍ਰਤੀਕ ਜਿੰਦਲ, ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿੱਜੀ ਸਹਾਇਕ ਸੰਜੀਵ ਕੁਮਾਰ ਕਾਂਸਲ ਸੰਜੂ, ਚੇਅਰਮੈਨ ਮੁਕੇਸ਼ ਜੁਨੇਜਾ, ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ, ਜਤਿੰਦਰ ਜੈਨ,ਸਕੱਤਰ ਨਰਿੰਦਰ ਪਾਲ,ਮੰਡੀ ਪ੍ਰਧਾਨ ਕਿਸ਼ੋਰ ਚੰਦ ਛਾਹੜੀਆ, ਅਮਰੀਕ ਸਿੰਘ ਧਾਲੀਵਾਲ, ਰਾਜਨ ਸਿੰਗਲਾ, ਕਾਨੂਗੋ ਗੁਰਜੀਤ ਸਿੰਘ ਤੁੰਗ,ਜਗਜੀਤ ਸਿੰਘ, ਪ੍ਰਭਸ਼ਰਨ ਸਿੰਘ ਬੱਬੂ ਅਤੇ ਕੌਂਸਲਰ ਆਸ਼ਾ ਬਜਾਜ ਆਦਿ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ