JALANDHAR WEATHER

ਭਾਈ ਜਗਤਾਰ ਸਿੰਘ ਹਵਾਰਾ ਦੇ ਸਤਿਕਾਰਯੋਗ ਮਾਤਾ ਜੀ ਚੜ੍ਹਦੀ ਕਲਾ 'ਚ, ਅਫਵਾਹਾਂ ਝੂਠੀਆਂ

ਖਮਾਣੋਂ,26 ਜਨਵਰੀ (ਮਨਮੋਹਣ ਸਿੰਘ ਕਲੇਰ)-ਸ ਜਸਵੰਤ ਸਿੰਘ ਸਿੱਧੂਪੁਰ, ਅਮਰਪ੍ਰੀਤ ਸਿੰਘ ਪੰਜਕੋਹਾ ਅਤੇ ਰੇਸ਼ਮ ਸਿੰਘ ਬਡਾਲੀ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੱਥੇਦਾਰ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਸਤਿਕਾਰਯੋ ਮਾਤਾ ਨਰਿੰਦਰ ਕੌਰ ਜੀ ਦੀ ਮੌਤ ਸਬੰਧੀ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਜਦੋਕਿ ਉਹ ਪੂਰਨ ਚੜਦੀ ਕਲਾ ਵਿਚ ਹਨ । ਉਹਨਾਂ ਇਹਨਾਂ ਅਫਵਾਹਾਂ ਦੀ ਨਿਖੇਧੀ ਕਰਦਿਆਂ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕੀਤੀ ਕਿ ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਆ ਜਾਣ। ਉਨ੍ਹਾਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਾਤਾ ਜੀ ਦੀ ਸਿਹਤਯਾਬੀ ਲਈ ਅਰਦਾਸ ਕਰਨ ਤਾਂ ਜ਼ੋ ਮਾਤਾ ਜੀ ਦੀ ਅਪਣੇ ਬੇਟੇ ਨੂੰ ਮਿਲਣ ਦੀ ਖੁਹਾਇਸ਼ ਪੂਰੀ ਹੋ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ