JALANDHAR WEATHER

ਚਿਹਰੇ 'ਤੇ ਤਿਰੰਗੇ ਝੰਡੇ ਛਪਵਾ ਅਤੇ ਹੱਥਾਂ ਚ ਤਿਰੰਗੇ ਝੰਡੇ ਲਹਿਰਾ ਪਹੁੰਚ ਰਹੇ ਹਨ ਅਟਾਰੀ ਸਰਹੱਦ ਸੈਲਾਨੀ

ਅਟਾਰੀ (ਅੰਮ੍ਰਿਤਸਰ) 26 ਜਨਵਰੀ, (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਭਾਰਤ-ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ-ਵਾਹਗਾ ਸਰਹੱਦ 'ਤੇ ਹੋ ਰਹੀ ਰੀਟਰੀਟ ਸੈਰਾਮਨੀ ਦਾ ਆਨੰਦ ਮਾਨਣ ਲਈ 26 ਜਨਵਰੀ ਦੇ ਸ਼ੁਭ ਦਿਹਾੜੇ ਮੌਕੇ ਸੈਲਾਨੀ ਚਿਹਰਿਆਂ ਉੱਤੇ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਛਪਵਾ ਕੇ ਪਹੁੰਚ ਰਹੇ ਹਨ। ਸੈਲਾਨੀ ਹੱਥਾਂ ਵਿਚ ਤਿਰੰਗੇ ਝੰਡੇ ਲਹਿਰਾ ਅਤੇ ਸਿਰ ਉੱਪਰ ਤਿਰੰਗੇ ਝੰਡੇ ਦੇ ਨਿਸ਼ਾਨ ਵਾਲੀਆਂ ਕੈਪ ਪਾ ਕੇ ਵੀ ਪਹੁੰਚ ਰਹੇ ਹਨ। ਅਟਾਰੀ ਸਰਹੱਦ 'ਤੇ ਲਹਿਰਾ ਰਹੇ ਦੇਸ਼ ਦੀ ਸ਼ਾਨ ਸਭ ਤੋਂ ਉੱਚੇ ਤਿਰੰਗੇ ਝੰਡੇ ਨਾਲ ਸੈਲਾਨੀ ਤਸਵੀਰਾਂ ਕਰਵਾਉਂਦੇ ਵੀ ਦਿਖਾਈ ਦਿੱਤੇ। ਗਣਤੰਤਰ ਦਿਵਸ ਮੌਕੇ ਅਟਾਰੀ ਸਰਹੱਦ 'ਤੇ ਸਥਿਤ ਦਰਸ਼ਕ ਗੈਲਰੀ ਨੂੰ ਵੀ ਰੰਗ ਬਿਰੰਗੀਆਂ ਰੌਸ਼ਨੀਆਂ ਵਾਲੀਆਂ ਲਾਈਟਾਂ ਨਾਲ ਸਜਾ ਕੇ ਮਨਮੋਹਕ ਦ੍ਰਿਸ਼ ਬਣਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ