ਨਗਰ ਪੰਚਾਇਤ ਖੇਮਕਰਨ ਵਲੋਂ ਮਨਾਇਆ ਗਿਆ ਗਣਤੰਤਰ ਦਿਵਸ
ਖੇਮਕਰਨ (ਤਰਨਤਾਰਨ), 26 ਜਨਵਰੀ (ਰਾਕੇਸ਼ ਕੁਮਾਰ ਬਿੱਲਾ) - ਨਗਰ ਪੰਚਾਇੰਤ ਖੇਮਕਰਨ ਵਲੋਂ ਦੇਸ਼ ਦਾ ਗਣਤੰਤਰ ਦਿਵਸ ਮਨਾਇਆ ਗਿਆ।ਦਫ਼ਤਰ ਵਿਖੇ ਰਾਸ਼ਟਰੀ ਝੰਡਾ ਨਗਰ ਪੰਚਾਇਤ ਖੇਮਕਰਨ ਦੀ ਪ੍ਰਧਾਨ ਬੀਬੀ ਪ੍ਰਕਾਸ਼ ਕੌਰ ਖੇੜਾ ਨੇ ਲਹਿਰਾਇਆ । ਬੱਚੀਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ ਤੇ ਪੁਲਿਸ ਦੀ ਟੁਕੜੀ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ।ਨਗਰ ਪੰਚਾਇਤ ਦੇ ਮੁਲਾਜ਼ਮਾਂ ਵਲੋਂ ਖੁਸ਼ੀ ਚ ਲੱਡੂ ਵੱਡੇ ਗਏ।ਇਸ ਮੋਕੇ 'ਤੇ ਸੀਨੀਅਰ ਮੀਤ ਪ੍ਰਧਾਨ ਮੰਗਤ ਰਾਮ ਗੁਲਾਟੀ ਤੋਂ ਇਲਾਵਾ ਕੌਂਸਲਰ ਤੇ ਸ਼ਹਿਰ ਵਾਸੀ ਸ਼ਾਮਿਲ ਹੋਏ ।
;
;
;
;
;
;
;
;