ਕਿਸਾਨ ਜਥੇਬੰਦੀਆਂ ਨੇ ਤਹਿਸੀਲ ਲੋਪੋਕੇ ਦੇ ਪਿੰਡਾਂ ਤੋਂ ਟਰੈਕਟਰ ਮਾਰਚ ਕੱਢਿਆ
ਚੋਗਾਵਾਂ, 26 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਿੰਡ-ਪਿੰਡ ਟਰੈਕਟਰ ਮਾਰਚ ਕੱਢਣ ਦਾ ਸੱਦਾ ਦਿੱਤਾ ਗਿਆ, ਜਿਸ ਤਹਿਤ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਵਿਰਸਾ ਸਿੰਘ ਟਪਿਆਲਾ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਮੁਹਾਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਤਹਿਸੀਲ ਲੋਪੋਕੇ ਤੋਂ ਟਰੈਕਟਰ ਮਾਰਚ ਕੱਢਿਆ। ਜਿਸ ਵਿਚ ਕਿਸਾਨਾਂ ਨੇ ਟਰੈਕਟਰਾਂ ਸਮੇਤ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਵਿਰਸਾ ਸਿੰਘ ਟਪਿਆਲਾ, ਰਣਜੀਤ ਸਿੰਘ ਮੁਹਾਰ ਤੇ ਵਿਸਾਖਾ ਸਿੰਘ ਭੰਗਵਾਂ ਨੇ ਕਿਹਾ ਕਿ ਅੱਜ ਗਣਤੰਤਰ ਦਿਵਸ ਮੌਕੇ ਬਿਜਲੀ ਸੋਧ ਬਿਲ, ਬੀਜ ਬਿੱਲ 2025 ਵਾਪਸ ਕਰਵਾਉਣ, ਮਜ਼ਦੂਰਾਂ ਵਿਰੋਧੀ 4 ਕੋਡਾਂ ਨੂੰ ਰੱਦ ਕਰਨ ਤੇ ਮਨਰੇਗਾ ਦਾ ਮੂਲ ਰੂਪ ਬਹਾਲ ਕਰਵਾਉਣ ਲਈ ਕਿਸਾਨ ਸੜਕਾਂ ਉਤੇ ਰੁਲ ਰਿਹਾ ਹੈ। ਕਿਸਾਨੀ ਮੰਗਾਂ ਮਨਵਾਉਣ ਲਈ ਦੇਸ਼ ਭਰ ਦੇ ਕਿਸਾਨ ਇਕਜੁੱਟ ਹੋ ਗਏ ਹਨ।
ਇਸ ਮੌਕੇ ਵਿਸਾਖਾ ਸਿੰਘ ਭੰਗਵਾਂ, ਅਮਰਜੀਤ ਸਿੰਘ ਭੀਲੋਵਾਲ, ਸੰਤੋਖ ਸਿੰਘ ਬੱਚੀਵਿੰਡ, ਲਖਬੀਰ ਸਿੰਘ, ਕਰਮ ਸਿੰਘ ਸ਼ਾਹ, ਦਿਲਬਾਗ ਸਿੰਘ, ਸਰਦੂਲ ਸਿੰਘ, ਕਵਲਜੀਤ ਸਿੰਘ, ਬਿਕਰਮਜੀਤ ਸਿੰਘ ਕੋਹਾਲੀ, ਪਰਮਜੀਤ ਸਿੰਘ ਭੁੱਲਰ, ਅਮਰਜੀਤ ਸਿੰਘ ਭੀਲੋਵਾਲ, ਹਰਜਿੰਦਰ ਸਿੰਘ ਪ੍ਰਧਾਨ ਬੱਚੀਵਿੰਡ ਪ੍ਰਧਾਨ ਪਤਰਸ ਮਸੀਹ, ਸਾਹਿਬ ਸਿੰਘ ਭੀਲੋਵਾਲ, ਪਰਮਜੀਤ ਭੀਲੋਵਾਲ, ਦਿਲਬਾਗ ਸਿੰਘ ਭੁੱਲਰ, ਪਰਮਿੰਦਰ ਸਿੰਘ ਭੀਲੋਵਾਲ ਆਦਿ ਕਿਸਾਨ ਹਾਜ਼ਰ ਸਨ।
;
;
;
;
;
;
;
;