ਕੈਨੇਡਾ ਤੋਂ 10 ਦਿਨਾਂ ਬਾਅਦ ਪਿੰਡ ਗੁਰਮ ਪਹੁੰਚੀ ਰਾਜਪ੍ਰੀਤ ਦੀ ਮ੍ਰਿਤਕ ਦੇਹ
ਮਹਿਲ ਕਲਾਂ, 26 ਜਨਵਰੀ (ਅਵਤਾਰ ਸਿੰਘ ਅਣਖੀ)- ਪਿੰਡ ਗੁਰਮ ( ਬਰਨਾਲਾ) ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਰਾਜਪ੍ਰੀਤ ਸਿੰਘ ਦੀ ਕੈਨੇਡਾ ਦੇ ਬਰੈਂਪਟਨ 'ਚ ਮੌਤ ਤੋਂ ਬਾਅਦ ਅੱਜ ਮ੍ਰਿਤਕ ਦੇਹ 10 ਦਿਨਾਂ ਬਾਅਦ ਪਿੰਡ ਗੁਰਮ ਪੁੱਜੀ। ਮ੍ਰਿਤਕ ਨੌਜਵਾਨ ਦੇ ਪਿਤਾ ਕੁਲਵੰਤ ਸਿੰਘ ਗੁਰਮ ਨੇ ਭਰੇ ਮਨ ਨਾਲ ਦੱਸਿਆ ਕਿ ਆਪਣੇ ਇਕਲੌਤੇ ਲਾਡਲੇ ਪੁੱਤਰ ਰਾਜਪ੍ਰੀਤ ਦੇ ਸੁਨਹਿਰੇ ਭਵਿੱਖ ਦੀ ਆਸ ਨਾਲ 20 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਅਪ੍ਰੈਲ 2024 ਵਿਚ ਉਸ ਨੂੰ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਿਆ ਸੀ। ਲੰਘੀ 17 ਜਨਵਰੀ ਨੂੰ ਉਸ ਦੀ ਮੌਤ ਦੀ ਦੁਖਦਾਈ ਖ਼ਬਰ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ।
;
;
;
;
;
;
;
;