JALANDHAR WEATHER

ਸਰਬੱਤ ਖਾਲਸਾ ਸੰਮੇਲਨ ਦੀ ਯਾਦ ’ਚ ਸ੍ਰੀ ਅਕਾਲ ਤਖਤ ਸਾਹਿਬ ਸਨਮੁੱਖ ਵਿਸ਼ਾਲ ਸਮਾਗਮ

ਅੰਮ੍ਰਿਤਸਰ, 26 ਜਨਵਰੀ (ਜਸਵੰਤ ਸਿੰਘ ਜੱਸ) -ਦਲ ਖਾਲਸਾ ਜਥੇਬੰਦੀ ਅਕਾਲੀ ਦਲ ਅੰਮ੍ਰਿਤਸਰ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਚ ਪ੍ਰਧਾਨੀ ਸੰਸਥਾ ਵਲੋਂ ਅੱਜ ਸਾਂਝੇ ਤੌਰ ’ਤੇ 26 ਜਨਵਰੀ 1986 ਨੂੰ ਹੋਏ ਸਰਬੱਤ ਖਾਲਸਾ, ਸੰਮੇਲਨ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਸਨਮੁੱਖ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਤੋਂ ਪਹਿਲਾਂ ਉਕਤ ਜਥੇਬੰਦੀਆਂ ਵਲੋਂ ਵਿਰਾਸਤੀ ਮਾਰਗ ਵਿਖੇ ਵੱਡਾ ਇਕੱਠ ਕਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਤੱਕ ਅਰਦਾਸ ਮਾਰਚ ਕੀਤਾ ਗਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਬੰਦੀ ਸਿੰਘਾਂ ਦੀ ਰਿਹਾਈ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।

ਇੱਥੇ ਜ਼ਿਕਰਯੋਗ ਹੈ ਕਿ ਉਕਤ 4 ਸਿੱਖ ਜਥੇਬੰਦੀਆਂ ਪਹਿਲੀ ਵਾਰ ਕਿਸੇ ਪਲੇਟਫਾਰਮ ’ਤੇ ਸਾਂਝੇ ਤੌਰ ’ਤੇ ਇਕੱਤਰ ਹੋਈਆਂ ਹਨ। ਅੱਜ ਦੇ ਇਸ ਸਮਾਗਮ ’ਚ ਸਿਮਰਨਜੀਤ ਸਿੰਘ ਮਾਨ, ਕੰਵਰਪਾਲ ਸਿੰਘ ਬਿੱਟੂ, ਪਰਮਜੀਤ ਸਿੰਘ ਮੰਡ, ਹਰਪਾਲ ਸਿੰਘ ਚੀਮਾ, ਭਾਈ ਦਲਜੀਤ ਸਿੰਘ ਬਿੱਟੂ, ਪ੍ਰੋਫੈਸਰ ਬਲਜਿੰਦਰ ਸਿੰਘ, ਈਮਾਨ ਸਿੰਘ ਮਾਨ, ਭਾਈ ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਖਸ਼ੀਸ਼ ਸਿੰਘ, ਸਮੇਤ ਹੋਰ ਪੰਥਕ ਆਗੂ ਅਤੇ ਸਿੱਖ ਸੰਗਤਾਂ ਹਾਜ਼ਰ ਸਨ। ਇਸ ਮੌਕੇ ਕਈ ਵਿਅਕਤੀਆਂ ਵਲੋਂ ਹੱਥਾਂ ’ਚ ਖਾਲਿਸਤਾਨ ਲਿਖੇ ਝੰਡੇ ਵੀ ਫੜੇ ਹੋਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ