ਐਸ. ਡੀ. ਐਮ. ਮਜੀਠਾ ਨੇ ਦਾਣਾ ਮੰਡੀ ਮਜੀਠਾ ਵਿਚ ਤਿਰੰਗਾ ਝੰਡਾ ਲਹਿਰਾਇਆ
ਜੈਂਤੀਪੁਰ, ਮਜੀਠਾ 26 ਜਨਵਰੀ (ਭੁਪਿੰਦਰ ਸਿੰਘ ਗਿੱਲ, ਮਨਿੰਦਰ ਸਿੰਘ ਸੋਖੀ)- ਐਸ ਡੀ ਐਮ ਮਜੀਠਾ ਤੇ ਤਹਿਸੀਲਦਾਰ ਮਜੀਠਾ ਵੱਲੋ ਦਾਣਾ ਮੰਡੀ ਮਜੀਠਾ ਚ ਕਰਵਾਏ ਗਏ ਸਬ ਡਵੀਜ਼ਨ ਪੱਧਰੀ ਗਣਤੰਤਰਤਾ ਦਿਵਸ ਸਮਾਗਮ ਦੌਰਾਨ ਮੁੱਖ ਮਹਿਮਾਨ ਐਸ. ਡੀ. ਐਮ.ਪ੍ਰੀਤਇੰਦਰ ਸਿੰਘ ਮਜੀਠਾ ਵਲੋਂ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਨਾਲ ਤਹਿਸੀਲਦਾਰ ਹਮੀਰ ਸਿੰਘ ਤੇ ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਮਜੀਠਾ ਵੀਂ ਹਾਜ਼ਰ ਰਹੇ। ਇਸ ਮੌਕੇ ਮੁੱਖ ਮਹਿਮਾਨ ਵਲੋਂ ਪ੍ਰੇਡ ਤੋਂ ਸਲਾਮੀ ਲੈਣ ਉਪਰੰਤ ਆਜ਼ਾਦੀ ਘੁਲਾਟੀਏ ਪਰਿਵਾਰਾਂ, ਦੇਸ ਲਈ ਸ਼ਹੀਦ ਹੋਏ ਫੌਜੀ ਵੀਰਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਆਈਆਂ ਹੋਈਆਂ ਸੰਗਤਾਂ ਲਈ ਪੂਰੇ ਪ੍ਰਬੰਧ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੁਸਨਪ੍ਰੀਤ ਸਿੰਘ ਸਿਆਲਕਾ, ਜੋਗਾ ਸਿੰਘ ਅੱਠਵਾਲ, ਕੁਲਦੀਪ ਸਿੰਘ ਕਾਹਲੋਂ,ਨਰਿੰਦਰ ਕੁਮਾਰ, ਹਰਪ੍ਰੀਤ ਸਿੰਘ ਪਟਵਾਰੀ, ਜਸਵਿੰਦਰ ਸਿੰਘ ਬੇਦੀ ਤੋਂ ਇਲਾਵਾ ਸਕੂਲੀ ਬੱਚੇ ਤੇ ਟੀਚਰ ਹਾਜ਼ਰ ਸਨ।
;
;
;
;
;
;
;
;