ਚਾਈਨਾ ਡੋਰ ਦੀਆਂ 60 ਚਰਖੜੀਆਂ ਸਮੇਤ ਇਕ ਕਾਬੂ
ਗੁਰੂਸਰ ਸੁਧਾਰ (ਜਗਰਾਉਂ), 26 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਸਮਰਾਲਾ ਨੇੜਲੇ ਪਿੰਡ ਰੋਹਲੇ ਦੇ 15 ਸਾਲਾ ਵਿਦਿਆਰਥੀ ਨੌਜਵਾਨ ਤਰਨਜੋਤ ਸਿੰਘ ਤੇ ਬੀਤੇ ਕੱਲ੍ਹ ਮੰਡੀ ਮੁੱਲਾਂਪੁਰ ਵਿਖੇ ਕਸਬਾ ਗੁਰੂਸਰ ਸੁਧਾਰ ਦੇ ਬਿਲਕੁਲ ਨਾਲ ਸਥਿਤ ਅਕਾਲਗੜ੍ਹ ਪਿੰਡ ਦੀ ਮਹਿਲਾ ਸਰਬਜੀਤ ਕੌਰ ਦੀ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਉਪਰੰਤ ਹੋਈਆਂ ਦਰਦਨਾਕ ਮੌਤਾਂ ਉਪਰੰਤ ਪੁਲਿਸ ਪ੍ਰਸ਼ਾਸਨ ਨੇ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ ਅੰਕੁਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਐਸ. ਪੀ. ਦਾਖਾ ਵਰਿੰਦਰ ਸਿੰਘ ਖੋਸਾ ਦੀ ਯੋਗ ਅਗਵਾਈ ਹੇਠ ਅੱਜ ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸੁਧਾਰ ਬਾਜ਼ਾਰ ’ਚੋਂ ਸੁਰਿੰਦਰ ਕੁਮਾਰ ਉਰਫ਼ ਸੁੰਦਰ ਦੀ ਦੁਕਾਨ ’ਤੇ ਜਾਂਚ ਦੌਰਾਨ ਉਥੋਂ 60 ਗੱਟੂ (ਚਰਖੜੀਆਂ) ਚਾਈਨਾ ਡੋਰ ਦੀਆਂ ਬਰਾਮਦ ਕੀਤੀਆਂ।
ਥਾਣਾ ਸੁਧਾਰ ਵਿਖੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਦਾਖਾ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਗਿ੍ਰਫ਼ਤਾਰ ਕਰਕੇ ਉਸ ਵਿਰੁੱਧ ਬੀ. ਐਨ. ਐਸ. ਦੀ ਧਾਰਾ 223/125 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਡੀ. ਐਸ. ਪੀ. ਵਰਿੰਦਰ ਸਿੰਘ ਖੋਸਾ ਤੇ ਥਾਣਾ ਮੁਖੀ ਸੁਧਾਰ ਇੰਸਪੈਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਖ਼ਤਰਨਾਕ ਤੇ ਜਾਨਲੇਵਾ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਮੁਹਿੰਮ ਵਿੱਢ ਦਿੱਤੀ ਗਈ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
;
;
;
;
;
;
;
;