JALANDHAR WEATHER

ਇੰਡੀਅਨ ਗੈਸ ਦੇ ਗੋਦਾਮ ਦੇ ਮੁਲਾਜ਼ਮ ਦੀ ਮੌਤ ਦੇ ਮੁਆਵਜ਼ੇ ਲਈ ਧਰਨਾ

ਦੋਰਾਹਾ, 26 ਜਨਵਰੀ (ਮਨਜੀਤ ਸਿੰਘ ਗਿੱਲ)- ਪਿਛਲੇ ਦਿਨੀਂ ਪਿੰਡ ਮਲੀਪੁਰ ਵਿਖੇ ਇੰਡੀਅਨ ਗੈਸ ਗੋਦਾਮ ’ਚ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੇ ਪਿੰਡ ਦੋਰਾਹਾ ਦੇ ਵਸਨੀਕ ਸੁਖਦੇਵ ਸਿੰਘ ਮੰਗੂ ਦੀ ਡਿਊਟੀ ਦੌਰਾਨ ਅਚਾਨਕ ਗੋਦਾਮ ’ਚ ਬਿਮਾਰ ਹੋਣ ਤੋਂ ਬਾਅਦ ਹਸਪਤਾਲ ਵਿਚ ਮੌਤ ਹੋ ਗਈ ਸੀ। ਉਸ ਦਿਨ ਤੋਂ ਹੀ ਪਰਿਵਾਰਕ ਮੈਂਬਰ ਇਸ ਗੈਸ ਗੋਦਾਮ ਦੇ ਮਾਲਕ ਅਤੇ ਕੰਪਨੀ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਪਰ ਗੱਲ ਕੋਈ ਸਿਰੇ ਨਹੀਂ ਚੜ੍ਹ ਸਕੀ।

ਇਸ ਕਰਕੇ ਨਰਾਜ਼ ਹੋਏ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਗੈਸ ਗੋਦਾਮ ਮਲੀਪੁਰ ਨੂੰ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ ਅਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਕਾਫੀ ਲੰਬੇ ਸਮੇਂ ਤੋਂ ਸੁਖਦੇਵ ਸਿੰਘ ਉਕਤ ਗੈਸ ਦੇ ਗੋਦਾਮ ’ਚ ਕੰਮ ਕਰ ਰਿਹਾ ਸੀ, ਉਸ ਦੀ ਮੌਤ ਵੀ ਡਿਊਟੀ ਦੌਰਾਨ ਹੋਈ। ਇਸ ਕਰਕੇ ਮੁਆਵਜ਼ਾ ਦਿੱਤਾ ਜਾਵੇ।

ਅੱਜ ਇਸ ਧਰਨੇ ’ਚ ਅਕਾਲੀ ਦਲ ਵਾਰਸ ਪੰਜਾਬ ਦੇ ਮੁੱਖ ਬੁਲਾਰੇ ਅਤੇ ਹਲਕਾ ਪਾਇਲ ਦੇ ਆਗੂ ਸੰਦੀਪ ਸਿੰਘ ਰੁਪਾਲੋਂ ਪਹੁੰਚੇ ਅਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 14-15 ਸਾਲ ਤੋਂ ਇਕ ਵਰਕਰ ਇਕ ਅਦਾਰੇ ’ਚ ਕੰਮ ਕਰਦਾ ਹੈ ਤਾਂ ਲੇਬਰ ਕਾਨੂੰਨ ਮੁਤਾਬਕ ਉਸ ਦਾ ਈ. ਪੀ. ਐਫ. ਕੱਟਣਾ ਜ਼ਰੂਰੀ ਹੈ ਅਤੇ ਲੇਬਰ ਕਾਨੂੰਨ ਦੀਆਂ ਹਦਾਇਤਾਂ ਮੁਤਾਬਕ ਵਰਕਰਾਂ ਦਾ ਈ. ਐਸ. ਆਈ. ਵੀ ਭਰਨਾ ਜ਼ਰੂਰੀ ਹੈ। ਲੇਬਰ ਕਾਨੂੰਨ ਦੀਆਂ ਹਦਾਇਤਾਂ ਮੁਤਾਬਕ ਲੰਬੇ ਸਮੇਂ ਤੋਂ ਕੰਮ ਕਰਦੇ ਵਰਕਰਾਂ ਦਾ ਬੀਮਾ ਵੀ ਹੋਣਾ ਜ਼ਰੂਰੀ ਸੀ ਕਿਉਂਕਿ ਗੈਸ ਗੋਦਾਮ ਦਾ ਕੰਮ ਬਹੁਤ ਜੋਖਮ ਭਰਿਆ ਹੁੰਦਾ ਹੈ। ਜੇਕਰ ਉਕਤ ਗੋਦਾਮ ਦੇ ਮਾਲਕਾਂ ਨੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਕਰੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ