JALANDHAR WEATHER

ਭਾਰਤ ਤੇ ਯੂਰਪੀ ਸੰਘ ਵਲੋਂ ਇਤਿਹਾਸਕ ਮੁਕਤ ਵਪਾਰ ਸਮਝੌਤੇ ’ਤੇ ਮੋਹਰ

ਨਵੀਂ ਦਿੱਲੀ , 26 ਜਨਵਰੀ - ਭਾਰਤ ਅਤੇ ਯੂਰਪੀ ਯੂਨੀਅਨ (ਈਯੂ) ਨੇ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਦਾ ਗੇੜ ਸਫਲਤਾਪੂਰਵਕ ਮੁਕੰਮਲ ਕਰ ਲਿਆ ਹੈ ਜਿਸ ਨਾਲ ਦੋ-ਪੱਖੀ ਵਪਾਰ ਨੂੰ ਅੱਗੇ ਵਧਾਉਣ ਅਤੇ ਦੋਵਾਂ ਧਿਰਾਂ ਵਿਚਕਾਰ ਆਰਥਿਕ ਸੰਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਮਿਲੇਗੀ। ਇਹ ਜਾਣਕਾਰੀ ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਸਾਂਝੀ ਕਰਦਿਆਂ ਕਿਹਾ ਕਿ ਭਾਰਤੀ ਦ੍ਰਿਸ਼ਟੀਕੋਣ ਤੋਂ ਵਪਾਰ ਸਮਝੌਤਾ ਸੰਤੁਲਿਤ ਅਤੇ ਅਗਾਂਹਵਧੂ ਹੈ ਜੋ ਯੂਰਪੀ ਸੰਘ ਨਾਲ ਭਾਰਤ ਦੇ ਬਿਹਤਰ ਆਰਥਿਕ ਏਕੀਕਰਨ ਵਿੱਚ ਮਦਦ ਕਰੇਗਾ। ਇਸ ਸਮਝੌਤੇ ਨਾਲ ਟੈਕਸਟਾਈਲ, ਰਸਾਇਣ, ਗਹਿਣੇ, ਇਲੈਕਟ੍ਰੀਕਲ ਮਸ਼ੀਨਰੀ, ਚਮੜਾ ਅਤੇ ਜੁੱਤੀਆਂ ਵਰਗੇ ਕਿਰਤ-ਸੰਬੰਧੀ ਖੇਤਰਾਂ ਵਿਚ ਭਾਰਤੀ ਵਸਤੂਆਂ ਦੀ ਡਿਊਟੀ ਮੁਕਤ ਪਹੁੰਚ ਯਕੀਨੀ ਬਣੇਗੀ। ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਅੱਜ ਕਿਹਾ ਕਿ ਭਾਰਤ ਅਤੇ ਯੂਰਪੀ ਯੂਨੀਅਨ ਨੇ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਸਫਲਤਾਪੂਰਵਕ ਪੂਰੀ ਕਰ ਲਈ ਹੈ।

 

ਇਹ ਵਪਾਰ ਸਮਝੌਤਾ ਦੋਵਾਂ ਅਰਥਵਿਵਸਥਾਵਾਂ ਵਿੱਚ ਵਪਾਰ ਅਤੇ ਨਿਵੇਸ਼ ਨੂੰ ਅੱਗੇ ਵਧਾਏਗਾ।  ਅਗਰਵਾਲ ਨੇ ਕਿਹਾ, ‘ਗੱਲਬਾਤ ਸਫਲਤਾਪੂਰਵਕ ਸਿਰੇ ਚੜ੍ਹ ਗਈ ਹੈ ਤੇ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਕੋਸ਼ਿਸ਼ ਕੀਤੀ ਜਾਵੇਗੀ ਕਿ ਪ੍ਰਕਿਰਿਆਵਾਂ ਨੂੰ ਪੂਰਾ ਕੀਤਾ ਜਾਵੇ ਅਤੇ ਸਮਝੌਤੇ ’ਤੇ ਜਲਦੀ ਦਸਤਖਤ ਕੀਤੇ ਜਾਣ। ਇਸ ਸਮਝੌਤੇ ਨੂੰ 18 ਸਾਲਾਂ ਦੀ ਗੱਲਬਾਤ ਤੋਂ ਬਾਅਦ ਅੰਤਿਮ ਰੂਪ ਦਿੱਤਾ ਗਿਆ ਹੈ। ਇਹ ਗੱਲਬਾਤ 2007 ਵਿਚ ਸ਼ੁਰੂ ਹੋਈ ਸੀ।  ਸਮਝੌਤੇ ਲਈ ਗੱਲਬਾਤ ਦੇ ਵੇਰਵੇ ਦਾ ਐਲਾਨ ਮੰਗਲਵਾਰ ਨੂੰ ਇੱਥੇ ਭਾਰਤ-ਈਯੂ (ਯੂਰਪੀਅਨ ਯੂਨੀਅਨ) ਸੰਮੇਲਨ ਵਿਚ ਰਸਮੀ ਤੌਰ ’ਤੇ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ