ਖਮਾਣੋਂ ਵਿਚ 16 ਸਾਲ ਦੇ ਲੜਕੇ ਦਾ ਕਿਰਚ ਮਾਰ ਕੇ ਕਤਲ
ਖਮਾਣੋਂ, 26 ਜਨਵਰੀ (ਮਨਮੋਹਣ ਸਿੰਘ ਕਲੇਰ)- ਅੱਜ ਖਮਾਣੋਂ ‘ਚ ਕਰੀਬ 16 ਸਾਲ ਦੇ ਲੜਕੇ ਦਾ ਕਿਰਚ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂਕਿ ਇਸ ਵਾਰਦਾਤ ‘ਚ ਸ਼ਾਮਿਲ ਦੋ ਨੌਜਵਾਨਾਂ ਨੂੰ ਪੁਲਿਸ ਵਲੋਂ ਹਿਰਾਸਤ ‘ਚ ਲਏ ਜਾਣ ਦੇ ਵੇਰਵੇ ਪ੍ਰਾਪਤ ਹੋਏ ਹਨ। ਹਾਲਾਂਕਿ ਪੁਲਿਸ ਵਲੋਂ ਮਾਮਲੇ ਸੰਬੰਧੀ ਕੋਈ ਜਾਣਕਾਰੀ ਨਹੀ ਦਿੱਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਇਹ ਕਤਲ ਸਥਾਨਕ ਖੰਨਾ ਰੋਡ ਵਿਖੇ ਰਜਬਾਹੇ ਦੀ ਝਾਲ ਨੇੜੇ ਕਥਿਤ ਤੌਰ ‘ਤੇ ਰੰਜ਼ਿਸ਼ਨ ਕਿਰਚ ਮਾਰ ਕੇ ਕੀਤਾ ਗਿਆ ਹੈ। ਕਤਲ ਹੋਣ ਵਾਲੇ ਲੜਕੇ ਦੀ ਪਛਾਣ ਅਰਮਾਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਵਾਰਡ ਨੰ. 5 ਖਮਾਣੋਂ ਵਜੋਂ ਹੋਈ ਹੈ। ਜਿਹੜਾ ਕੇ ਇੱਥੋਂ ਦੇ ਇੱਕ ਨਿੱਜੀ ਸਕੂਲ ‘ਚ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ।
;
;
;
;
;
;
;
;