ਲੈਂਡ ਪੋਰਟ ਅਟਾਰੀ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ
ਅਟਾਰੀ ਸਰਹੱਦ (ਅੰਮ੍ਰਿਤਸਰ), 26 ਜਨਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਲੈਂਡ ਪੋਰਟ ਅਟਾਰੀ ਸਰਹੱਦ 'ਤੇ ਅੱਜ ਦੇਸ਼ ਦਾ 77ਵਾਂ ਗਣਤੰਤਰ ਦਿਵਸ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ। ਬੁੱਧੀ ਪ੍ਰਕਾਸ਼, ਏ.ਡੀ.ਸੀ. ਕਸਟਮ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਰਾਸ਼ਟਰੀ ਝੰਡਾ ਬੁੱਧੀ ਪ੍ਰਕਾਸ਼ ਅਤੇ ਸੂਰਜ ਭਾਨ ਹਾਂਡਾ, ਮੈਨੇਜਰ, ਲੈਂਡ ਪੋਰਟ ਅਥਾਰਟੀ ਆਫ ਇੰਡੀਆ (ਐਲਪੀਏਆਈ), ਲੈਂਡ ਪੋਰਟ ਅਟਾਰੀ ਦੁਆਰਾ ਸਾਂਝੇ ਤੌਰ 'ਤੇ ਲਹਿਰਾਇਆ ਗਿਆ। ਮੁੱਖ ਮਹਿਮਾਨ ਨੇ ਗਣਤੰਤਰ ਦਿਵਸ ਦੀ ਮਹੱਤਤਾ ਅਤੇ ਭਾਰਤ ਦੇ ਸੰਵਿਧਾਨ ਵਿਚ ਦਰਜ ਮੁੱਲਾਂ ਨੂੰ ਉਜਾਗਰ ਕਰਦੇ ਹੋਏ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ। ਇਸ ਤੋਂ ਉਪਰੰਤ ਐਲਪੀਏਆਈ ਦੁਆਰਾ ਪਾਕਿ ਸਾਈਡ ਜਥਾ ਸ਼ੈੱਡ ਵਿਖੇ ਇਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਥੇ ਡੀਏਵੀ ਸਕੂਲ ਅਟਾਰੀ ਦੇ ਵਿਦਿਆਰਥੀਆਂ ਨੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਜੀਵੰਤ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ। ਇਸ ਸਮਾਗਮ ਵਿਚ ਲੈਂਡ ਪੋਰਟ ਅਟਾਰੀ ਦੇ ਪ੍ਰਮੁੱਖ ਸਟੇਕਹੋਲਡਰਾਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਵਿਸ਼ਾਲ ਸਿੰਘ, ਕਮਾਂਡੈਂਟ, 168 ਬੀ.ਐੱਨ. ਬੀ.ਐੱਸ.ਐੱਫ. ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ ਦੇ ਅਧਿਕਾਰੀ ਅਤੇ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਮੌਕੇ ਸਾਰੇ ਹਾਜ਼ਰੀਨ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਪ੍ਰਸ਼ੰਸਾ ਦੇ ਚਿੰਨ੍ਹ ਵਜੋਂ ਬੁੱਧੀ ਪ੍ਰਕਾਸ਼ ਅਤੇ ਵਿਸ਼ਾਲ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਰਾਸ਼ਟਰੀ ਸਵੈਮਾਣ ਅਤੇ ਏਕਤਾ ਦੀ ਭਾਵਨਾ ਨਾਲ ਸਮਾਰੋਹ ਦੀ ਸਮਾਪਤੀ ਹੋਈ। ਆਏ ਹੋਏ ਸਮੂਹ ਅਹੁਦੇਦਾਰਾਂ ਨੂੰ ਸੂਰਜ ਭਾਨ ਹਾਂਡਾਮੈਨੇਜਰ, ਲੈਂਡ ਪੋਰਟ ਅਟਾਰੀ ਭਾਰਤ ਵਲੋਂ ਯਾਦਗਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
;
;
;
;
;
;
;
;