ਹਲਕਾ ਰਾਜਪੁਰਾ ਦੇ ਪਿੰਡਾਂ ਵਿਚ ਗੜ੍ਹੇਮਾਰੀ ਨਾਲ ਫ਼ਸਲਾਂ ਦਾ ਨੁਕਸਾਨ
ਰਾਜਪੁਰਾ, (ਪਟਿਆਲਾ), 27 ਜਨਵਰੀ (ਰਣਜੀਤ ਸਿੰਘ)- ਰਾਜਪੁਰਾ ਨੇੜਲੇ ਪਿੰਡ ਆਕੜੀ ਅਤੇ ਹੋਰ ਹਲਕੇ ਵਿਚ ਬਾਰਿਸ਼ ਅਤੇ ਗੜ੍ਹੇਮਾਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਗੜ੍ਹੇਮਾਰੀ ਨਾਲ ਹਾੜੀ ਦੀਆਂ ਫਸਲਾਂ ਦਾ ਕਾਫੀ ਵੱਡੇ ਪੱਧਰ ’ਤੇ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਕਈ ਥਾਵਾਂ ’ਤੇ ਕਣਕ ਦੀ ਫ਼ਸਲ ਦੀਆਂ ਬੱਲੀਆਂ ਟੁੱਟ ਗਈਆਂ ਹਨ ਅਤੇ ਸਰ੍ਹੋਂ ਲਗਭਗ ਤਿਆਰ ਹੈ ਪਰ ਫ਼ਸਲ ਫਲੀਆਂ ਟੁੱਟ ਗਈਆਂ ਹਨ ਅਤੇ ਜਿਨ੍ਹਾਂ ਕਿਸਾਨਾਂ ਨੇ ਹਰੀਆਂ ਸਬਜ਼ੀਆਂ ਬੀਜੀਆਂ ਹਨ, ਉਨ੍ਹਾਂ ਦਾ ਵੀ ਗੜ੍ਹੇਮਾਰੀ ਨਾਲ ਵੱਡਾ ਨੁਕਸਾਨ ਹੋਇਆ ਹੈ ਅਤੇ ਠੰਢ ਇਕਦਮ ਵੱਧ ਗਈ ਹੈ।
;
;
;
;
;
;
;
;