ਖ਼ਰਾਬ ਮੌਸਮ ਕਾਰਨ ਚੰਡੀਗੜ੍ਹ–ਸ੍ਰੀਨਗਰ ਦੀਆਂ ਉਡਾਣਾਂ ਰੱਦ
ਐੱਸ. ਏ. ਐੱਸ. ਨਗਰ, 27 ਜਨਵਰੀ (ਕਪਿਲ ਵਧਵਾ)– ਸ੍ਰੀਨਗਰ ਵਿਚ ਖ਼ਰਾਬ ਮੌਸਮ ਦੇ ਕਾਰਨ ਅੱਜ ਚੰਡੀਗੜ੍ਹ–ਸ੍ਰੀਨਗਰ ਰੂਟ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਉਡਾਣ ਨੰਬਰ 262/6352 (ਸ੍ਰੀਨਗਰ–ਚੰਡੀਗੜ੍ਹ–ਸ੍ਰੀਨਗਰ) ਅਤੇ ਉਡਾਣ ਨੰਬਰ 874/6041 (ਚੰਡੀਗੜ੍ਹ–ਸ੍ਰੀਨਗਰ–ਚੰਡੀਗੜ੍ਹ) ਅੱਜ ਲਈ ਰੱਦ ਕਰ ਦਿੱਤੀਆਂ ਗਈਆਂ ਹਨ।
ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਜਾਣਕਾਰੀ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪ੍ਰਬੰਧਕਾਂ ਵਲੋਂ ਸਾਂਝੀ ਕੀਤੀ ਗਈ। ਅਧਿਕਾਰੀਆਂ ਅਨੁਸਾਰ ਮੌਸਮ ਸਾਫ਼ ਹੋਣ ਉਪਰੰਤ ਉਡਾਣਾਂ ਮੁੜ ਚਾਲੂ ਕੀਤੀਆਂ ਜਾਣਗੀਆਂ।
;
;
;
;
;
;
;
;