JALANDHAR WEATHER

ਐਸ.ਵਾਈ.ਐਲ. ਮੁੱਦਾ: ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਸ਼ੁਰੂ

ਚੰਡੀਗੜ੍ਹ, 27 ਜਨਵਰੀ (ਦਵਿੰਦਰ)- ਸਤਲੁਜ ਯਮੁਨਾ ਲਿੰਕ ਨਹਿਰ ਦੇ ਵਿਵਾਦ ਦਾ ਹੱਲ ਲੱਭਣ ਲਈ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਕਾਰ ਇਕ ਵਾਰ ਫਿਰ ਚੰਡੀਗੜ੍ਹ ਵਿਚ ਮੀਟਿੰਗ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਵੀ ਇਸ ਮੀਟਿੰਗ ਦੀ ਨਿਗਰਾਨੀ ਕਰ ਰਹੀ ਹੈ। ਅਸਲ ਵਿਚ ਇਹ ਮੀਟਿੰਗ ਸੈਕਟਰ 3 ਦੇ ਹਰਿਆਣਾ ਨਿਵਾਸ ਵਿਚ ਹੋਣ ਵਾਲੀ ਸੀ, ਪਰ ਆਖਰੀ ਸਮੇਂ 'ਤੇ ਤਾਜ ਹੋਟਲ ਵਿਚ ਸਥਾਨ ਬਦਲ ਦਿੱਤਾ ਗਿਆ। ਦੋਵਾਂ ਰਾਜਾਂ ਦੇ ਮੁੱਖ ਮੰਤਰੀ ਤਾਜ ਹੋਟਲ ਵਿਚ ਪਹੁੰਚ ਗਏ ਹਨ ਅਤੇ ਮੀਟਿੰਗ ਸ਼ੁਰੂ ਹੋ ਗਈ ਹੈ।

ਇਸ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 26 ਜਨਵਰੀ ਨੂੰ ਸ਼ਾਮ 6 ਵਜੇ ਸੀਨੀਅਰ ਅਧਿਕਾਰੀਆਂ ਦੀ ਇਕ ਮੀਟਿੰਗ ਬੁਲਾਈ ਸੀ ਤਾਂ ਜੋ ਇਸ ਮਾਮਲੇ 'ਤੇ ਸਥਿਤੀ ਰਿਪੋਰਟ 'ਤੇ ਚਰਚਾ ਕੀਤੀ ਜਾ ਸਕੇ।

ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਦੀ ਪ੍ਰਧਾਨਗੀ ਹੇਠ ਨਾਇਬ ਸਿੰਘ ਸੈਣੀ ਅਤੇ ਭਗਵੰਤ ਮਾਨ ਵਿਚਕਾਰ ਪਿਛਲੀਆਂ ਮੀਟਿੰਗਾਂ ਪਿਛਲੇ ਸਾਲ 9 ਜੁਲਾਈ ਅਤੇ 5 ਅਗਸਤ ਨੂੰ ਹੋਈਆਂ ਸਨ, ਪਰ ਕੋਈ ਹੱਲ ਨਹੀਂ ਨਿਕਲਿਆ। ਕੇਂਦਰ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਇਕ ਵਾਰ ਫਿਰ ਪਾਣੀ ਦੇ ਮੁੱਦੇ 'ਤੇ ਇਕ ਸਾਂਝੀ ਮੀਟਿੰਗ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ