JALANDHAR WEATHER

ਮਾਣਹਾਨੀ ਮਾਮਲੇ ’ਚ ਅੱਜ ਹੋਵੇਗੀ ਵੀਡੀਓ ਕਾਨਫ਼ਰੰਸਿੰਗ ਕੰਗਨਾ ਰਣੌਤ ਦੀ ਮੁੜ ਪੇਸ਼ੀ

ਬਠਿੰਡਾ, 27 ਜਨਵਰੀ -ਸੰਸਦ ਮੈਂਬਰ ਅਤੇ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਅੱਜ ਬਠਿੰਡਾ ਦੀ ਇਕ ਵਿਸ਼ੇਸ਼ ਅਦਾਲਤ ਵਿਚ ਮਾਣਹਾਨੀ ਦੇ ਮਾਮਲੇ ਵਿਚ ਪੇਸ਼ ਹੋਵੇਗੀ। ਉਨ੍ਹਾਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਕੰਗਨਾ ਰਣੌਤ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਸੀ।

ਇਸ ਦੌਰਾਨ ਅਦਾਲਤ ਵਲੋਂ ਪਾਸਪੋਰਟ ਜ਼ਬਤ ਕਰਨ ਨਾਲ ਸੰਬੰਧਿਤ ਇਕ ਹੋਰ ਮਾਮਲੇ ਵਿਚ ਵੀ ਅੱਜ ਆਪਣਾ ਫੈਸਲਾ ਸੁਣਾਏ ਜਾਣ ਦੀ ਉਮੀਦ ਹੈ। ਇਹ ਮਾਮਲਾ ਦਿੱਲੀ ਵਿਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸ਼ੁਰੂ ਹੋਇਆ ਸੀ। ਬਠਿੰਡਾ ਦੇ ਬਹਾਦਰਗੜ੍ਹ ਜਾਡੀਆ ਪਿੰਡ ਦੀ ਮਹਿੰਦਰ ਕੌਰ ਨੇ ਕੰਗਨਾ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ