JALANDHAR WEATHER

ਐਸ. ਡੀ. ਐਮ. ਦਫ਼ਤਰ ਸਮੇਤ ਹੋਰ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ 10 ਵਜੇ ਤੱਕ ਰਹੇ ਗੈਰ ਹਾਜ਼ਰ

ਪੱਟੀ (ਤਰਨ ਤਾਰਨ), 27 ਜਨਵਰੀ (ਖਹਿਰਾ, ਕਾਲੇਕੇ)– ਸਰਕਾਰੀ ਦਫ਼ਤਰਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਅੱਜ ਐਸ.ਡੀ.ਐਮ. ਦਫ਼ਤਰ ਪੱਟੀ ਵਿਚ ਇਕ ਮੁਲਾਜ਼ਮ ਨੂੰ ਛੱਡ ਕੇ ਬਾਕੀ ਸਾਰਾ ਅਮਲਾ 10.15 ਵਜੇ ਤੱਕ ਗੈਰ-ਹਾਜ਼ਰ ਪਾਇਆ ਗਿਆ। ਇਸ ਤਰ੍ਹਾਂ ਹੀ ਤਹਿਸੀਲਦਾਰ ਦੇ ਦਫ਼ਤਰ ਵਿਚ ਰਜਿਸਟਰੀ ਕਾਰਜ ਨਾਲ ਸੰਬੰਧਿਤ ਅਮਲੇ ਵਿਚੋਂ ਪਟਵਾਰੀ ਤੋਂ ਇਲਾਵਾ ਹੋਰ ਕਰਮਚਾਰੀ ਵੀ ਸਵੇਰੇ 10:18 ਵਜੇ ਤੱਕ ਦਫ਼ਤਰ ਨਹੀਂ ਪੁੱਜੇ।

ਉੱਧਰ ਇਲੈਕਸ਼ਨ ਸੈੱਲ ਦਾ ਸਾਰਾ ਅਮਲਾ ਹੀ 10.20 ਵਜੇ ਤੱਕ ਗੈਰ ਹਾਜ਼ਰ ਰਿਹਾ ਤੇ ਦਫ਼ਤਰ ਨੂੰ ਜਿੰਦਰਾ ਲੱਗਾ ਦਿਖਾਈ ਦਿੱਤਾ। ਬੀ.ਡੀ.ਓ. ਦਫ਼ਤਰ ਦਾ ਅਮਲਾ ਵੀ ਕੁਝ ਹੱਦ ਤੱਕ ਗੈਰ-ਹਾਜ਼ਰ ਪਾਇਆ ਗਿਆ, ਜਿਸ ਕਾਰਨ ਦੂਰ-ਦਰਾਜ਼ ਤੋਂ ਆਏ ਲੋਕਾਂ ਨੂੰ ਖ਼ਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇਸ ਸੰਬੰਧੀ ਜਦੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਨਾਲ ਨਿੱਜੀ ਤੌਰ ’ਤੇ ਫ਼ੋਨ ਰਾਹੀਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੋ ਕਰਮਚਾਰੀ ਦੇਰ ਨਾਲ ਦਫ਼ਤਰ ਆਉਂਦੇ ਜਾਂ ਗੈਰਹਾਜ਼ਰ ਪਾਏ ਜਾਣਗੇ, ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਸਰਕਾਰੀ ਦਫ਼ਤਰਾਂ ਵਿਚ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ