ਵਿਕਾਸ ਦਾ ਇਕ ਨਵਾਂ ਦੌਰ ਸ਼ੁਰੂ ਕਰੇਗਾ ਭਾਰਤ-ਈਯੂ ਮੁਕਤ ਵਪਾਰ ਸਮਝੌਤਾ- ਉਰਸੁਲਾ ਵਾਨ ਡੇਰ
ਨਵੀਂ ਦਿੱਲੀ, 27 ਜਨਵਰੀ (ਏ.ਐਨ.ਆਈ.)-ਭਾਰਤ-ਈਯੂ ਐਫਟੀਏ ਸਮਝੌੌਤੇ ਨਾਲ ਵਪਾਰ ਦੇ ਨਵੇਂ ਦਿਸਹੱਦੇ ਸਿਰਜੇ ਜਾਣਗੇ। ਇਸ ਉਤੇ ਸਮਝੌਤੇ ਉਤੇ ਦਸਤਖਤ ਕਰਨ ਉਤੇ ਬੋਲਦਿਆਂ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾ, "ਇਹ ਭਾਰਤੀ ਹੁਨਰ, ਸੇਵਾਵਾਂ ਅਤੇ ਪੈਮਾਨੇ ਨੂੰ ਯੂਰਪੀਅਨ ਤਕਨਾਲੋਜੀ, ਪੂੰਜੀ ਅਤੇ ਨਵੀਨਤਾ ਨਾਲ ਜੋੜਦਾ ਹੈ। ਇਹ ਵਿਕਾਸ ਦਾ ਇਕ ਅਜਿਹਾ ਪੱਧਰ ਪੈਦਾ ਕਰੇਗਾ, ਜੋ ਕੋਈ ਵੀ ਪੱਖ ਇਕੱਲੇ ਪ੍ਰਾਪਤ ਨਹੀਂ ਕਰ ਸਕਦਾ। ਆਪਣੀਆਂ ਤਾਕਤਾਂ ਨੂੰ ਜੋੜ ਕੇ, ਅਸੀਂ ਅਜਿਹੇ ਸਮੇਂ ਵਿਚ ਰਣਨੀਤਕ ਅੰਤਰ-ਨਿਰਭਰਤਾ ਨੂੰ ਘਟਾਉਂਦੇ ਹਾਂ ਜਦੋਂ ਵਪਾਰ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ।" ਉਨ੍ਹਾਂ ਕਿਹਾ ਕਿ ਇਸ ਦੌਰ ਨਾਲ ਵਿਕਾਸ ਤੇਜ਼ ਹੋਵੇਗਾ।
;
;
;
;
;
;
;
;