JALANDHAR WEATHER

ਪਾਕਿਸਤਾਨ ਅੱਜ 5 ਪੰਜਾਬੀਆਂ ਸਮੇਤ 7 ਭਾਰਤੀ ਕੈਦੀ ਕਰੇਗਾ ਰਿਹਾਅ

ਅਟਾਰੀ ਸਰਹੱਦ, (ਅੰਮ੍ਰਿਤਸਰ), 31 ਜਨਵਰੀ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ 1947 ਦੀ ਦੇਸ਼ ਦੀਆਂ ਵੰਡਾਂ ਮੌਕੇ ਹੋਏ ਸਮਝੌਤਿਆ ਤਹਿਤ ਦੋਵੇਂ ਦੇਸ਼ਾਂ ਦੀ ਸਹਿਮਤੀ ਨਾਲ ਅੱਜ ਪਾਕਿਸਤਾਨ ਸਰਕਾਰ ਸੱਤ ਭਾਰਤੀ ਕੈਦੀ ਅਟਾਰੀ ਵਾਹਗਾ ਸਰਹੱਦ ਰਾਹੀਂ ਰਿਹਾਅ ਕਰੇਗੀ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ ਅਟਾਰੀ ਵਾਹਗਾ ਸਰਹੱਦ ਰਸਤੇ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਵਿਚ ਚਾਰ ਪੰਜਾਬੀ ਕੈਦੀ ਹਨ ਤੇ ਇਹ ਸਾਰੇ ਸੱਤੇ ਕੈਦੀ ਸੈਂਟਰਲ ਜੇਲ੍ਹ ਲਾਹੌਰ ਪਾਕਿਸਤਾਨ ਤੋਂ ਰਿਹਾਅ ਹੋ ਕੇ ਆਪਣੇ ਵਤਨ ਆ ਰਹੇ ਹਨ।

ਖਬਰ ਲਿਖੇ ਜਾਣ ਤੱਕ ਇਹ 7 ਕੈਦੀ ਫਿਲਹਾਲ ਸੈਂਟਰ ਜੇਲ੍ਹ ਲਾਹੌਰ ਤੋਂ ਪਾਕਿਸਤਾਨ ਦੀ ਵਾਹਘਾ ਸਰਹੱਦ ਵੱਲ ਰਵਾਨਾ ਨਹੀਂ ਹੋਏ। ਇਨ੍ਹਾਂ ਕੈਦੀਆਂ ਦੀ ਅੱਜ ਪਾਕਿਸਤਾਨ ਤੋਂ ਬਾਅਦ ਦੁਪਹਿਰ ਵਤਨ ਭਾਰਤ ਆਉਣ ਦੀ ਪੂਰੀ ਸੰਭਾਵਨਾ ਹੈ। ਪਾਕਿਸਤਾਨ ਲਾਹੌਰ ਸੈਂਟਰ ਜੇਲ੍ਹ ਤੋਂ ਰਿਹਾਅ ਹੋ ਕੇ ਆਪਣੇ ਵਤਨ ਭਾਰਤ ਆਉਣ ਵਾਲਿਆਂ ਵਿਚ ਚੰਦਰ ਸਿੰਘ, ਗੁਰਮੀਤ ਸਿੰਘ, ਜੋਗਿੰਦਰ ਸਿੰਘ, ਹਰਵਿੰਦਰ ਸਿੰਘ ਵਿਸ਼ਾਲ, ਰਤਨਪਾਲ ਅਤੇ ਸੁਮੀਲ ਕੁਮਾਰ ਦੇ ਨਾਮ ਸ਼ਾਮਿਲ ਹਨ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸੈਂਟਰਲ ਜੇਲ੍ਹ ਲਾਹੌਰ ਵਿਖੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਦੇ ਹੋਏ ਬੰਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ