JALANDHAR WEATHER

ਅੱਜ ਦੂਜੇ ਦਿਨ ਸੁਖਦੇਵ ਸਿੰਘ ਭੌਰ ਸਮੇਤ ਪੰਜ ਐਸ.ਜੀ.ਪੀ.ਸੀ. ਮੁਲਾਜ਼ਮ ਸਿੱਟ ਕੋਲ ਬਿਆਨ ਦਰਜ ਕਰਾਉਣ ਪੁੱਜੇ

ਅੰਮ੍ਰਿਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)- 328 ਪਾਵਨ ਸਰੂਪ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਵਿਸ਼ੇਸ਼ ਸਿੱਟ ਕੋਲ ਅੱਜ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਸਮੇਤ ਪੰਜ ਦੇ ਕਰੀਬ ਕਰਮਚਾਰੀ ਆਪਣੇ ਬਿਆਨ ਦਰਜ ਕਰਾਉਣ ਪੁਲਿਸ ਕਮਿਸ਼ਨਰੇਟ ਦਫ਼ਤਰ ਪੁੱਜੇ। ਪ੍ਰਾਪਤ ਵੇਰਵਿਆਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਦੇ ਨਾਲ ਸਿੱਟ ਦੇ ਸੱਦੇ ’ਤੇ ਗਵਾਹੀ ਦੇਣ ਪੁੱਜੇ ਇਨ੍ਹਾਂ ਵਿਅਕਤੀਆਂ ਵਿਚ ਸੁਖਦੇਵ ਸਿੰਘ ਭੌਰ, ਨਰੇਣ ਕੁਮਾਰ, ਜਸਵਿੰਦਰ ਸਿੰਘ ਸਾਬਕਾ ਅਕਾਊਂਟੈਂਟ, ਊਧਮ ਸਿੰਘ ਅਤੇ ਮਨਜਿੰਦਰ ਸਿੰਘ ਆਦਿ ਸ਼ਾਮਿਲ ਹਨ। ਜ਼ਿਕਰ ਯੋਗ ਹੈ ਕਿ ਬੀਤੇ ਦਿਨ ਵੀ ਛੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਲੋਂ ਆਪਣੀ ਗਵਾਹੀ ਸਿੱਟ ਕੋਲ ਦਰਜ ਕਰਵਾਈ ਗਈ ਸੀ। ਸਮਝਿਆ ਜਾਂਦਾ ਹੈ ਕਿ ਆਉਂਦੇ ਦਿਨਾਂ ਵਿਚ ਹੋਰ ਮੌਜੂਦਾ ਤੇ ਤਤਕਾਲੀ ਮੁਲਾਜ਼ਮ ਸਿੱਟ ਕੋਲ ਆਪਣੀ ਗਵਾਹੀ ਦੇਣ ਆ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ