ਟਰੈਕਟਰ ਟਰਾਲੀ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ
ਗੁਰਦਾਸਪੁਰ, 31 ਜਨਵਰੀ (ਚੱਕਰਾਜਾ)- ਬਟਾਲਾ ਸ਼ੂਗਰ ਮਿੱਲ ਤੋਂ ਗੰਨਾ ਲਾਹ ਕੇ ਘਰ ਨੂੰ ਵਾਪਿਸ ਆਉਂਦੇ ਨੌਜਵਾਨ ਨਾਲ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਕਸਬਾ ਗਾਹਲੜੀ ਦੇ ਨੇੜੇ ਪੈਂਦੇ ਪਿੰਡ ਨੁਸ਼ਹਿਰਾ ਦਾ ਨੌਜਵਾਨ ਕੁਲਵਿੰਦਰ ਸਿੰਘ ਕਿੰਦਾ ਆਪਣੇ ਟਰੈਕਟਰ ਟਰਾਲੀ ’ਤੇ ਗੰਨਾ ਲੈ ਕੇ ਬਟਾਲਾ ਦੀ ਸ਼ੂਗਰ ਮਿੱਲ ਵਿਚ ਗਿਆ ਸੀ ਕਿ ਵਾਪਸ ਆਉਂਦੇ ਸਮੇਂ ਪਿੰਡ ਦੇ ਨਜ਼ਦੀਕ ਪਹੁੰਚਣ ’ਤੇ ਇਕ ਤਿੱਖੇ ਮੋੜ ’ਤੇ ਉਸ ਦੇ ਟਰੈਕਟਰ ਟਰਾਲੀ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਸੜਕ ਤੋਂ ਹੇਠਾਂ ਉਤਰ ਗਏ, ਜਿਸ ਨਾਲ ਨੌਜਵਾਨ ਅਚਾਨਕ ਟਾਇਰ ਦੇ ਹੇਠਾਂ ਆ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਦਰਦਨਾਕ ਹਾਦਸੇ ਵਿਚ ਹੋਈ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।
;
;
;
;
;
;
;