ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਬਣੇ ਸੁਨੇਤਰਾ ਪਵਾਰ
ਮੁੰਬਈ, 31 ਜਨਵਰੀ (ਏ.ਐਨ.ਆਈ.)-ਐਨਸੀਪੀ ਵਿਧਾਇਕ ਦਲ ਦੀ ਨੇਤਾ ਅਤੇ ਮਰਹੂਮ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਨੇ ਲੋਕ ਭਵਨ ਵਿਖੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਤਾਂ ਐਨਸੀਪੀ ਆਗੂਆਂ ਨੇ 'ਅਜੀਤ ਦਾਦਾ ਅਮਰ ਰਹੇ' ਦੇ ਨਾਅਰੇ ਲਗਾਏ।
ਰਾਜਪਾਲ ਆਚਾਰਿਆ ਦੇਵਵਰਤ ਨੇ ਲੋਕਭਵਨ ’ਚ ਸੁਨੇਤਰਾ ਪਵਾਰ ਨੂੰ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਲਗਭਗ 12 ਮਿੰਟ ਤੱਕ ਚੱਲਿਆ ਜਦਕਿ ਸ਼ਰਦ ਪਵਾਰ ਇਸ ਸਮਾਰੋਹ ’ਚ ਨਹੀਂ ਪਹੁੰਚੇ। ਇਸ ਤੋਂ ਪਹਿਲਾਂ ਦਿਨ ’ਚ ਐੱਨ.ਸੀ.ਪੀ. ਵਿਧਾਇਕ ਦਲ ਅਤੇ ਵਿਧਾਨ ਪਰਿਸ਼ਦ ਮੈਂਬਰਾਂ ਦੀ ਵਿਧਾਨ ਭਵਨ ’ਚ ਬੈਠਕ ਬੁਲਾਈ ਗਈ ਸੀ, ਜਿਸ ’ਚ ਸੁਨੇਤਰਾ ਨੂੰ ਪਾਰਟੀ ਦਾ ਆਗੂ ਚੁਣਿਆ ਗਿਆ ਸੀ।ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਤਿੰਨ ਦਿਨ ਪਹਿਲਾਂ 28 ਜਨਵਰੀ ਨੂੰ ਬਾਰਾਮਤੀ ’ਚ ਇਕ ਜਹਾਜ਼ ਹਾਦਸੇ ਦੌਰਾਨ ਮੌਤ ਹੋਣ ਤੋਂ ਬਾਅਦ ਉਪ ਮੁੱਖ ਮੰਤਰੀ ਦਾ ਅਹੁਦਾ ਖਾਲੀ ਹੋ ਗਿਆ ਸੀ। ਕੱਲ੍ਹ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਦੇ ਨਾਮ 'ਤੇ ਰੱਖਿਆ ਜਾਵੇਗਾ, ਅਤੇ ਉਹ ਇਸ ਤੋਂ ਖੁਸ਼ ਹਨ।
;
;
;
;
;
;
;