ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਘੋਗਰਾ, 31 ਜਨਵਰੀ (ਆਰ. ਐੱਸ.ਸਲਾਰੀਆ)- ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਵਿਦਾਸ ਸਭਾ (ਰਜਿ.) ਘੋਗਰਾ ਵਲੋਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਭਾਈ ਸੁਖਵਿੰਦਰ ਸਿੰਘ ਵਲੋਂ ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਚਾਨਣਾ ਪਾਇਆ ਅਤੇ ਗੁਰਬਾਣੀ ਦਾ ਜੱਸ ਗਾਇਨ ਕੀਤਾ, ਸ਼ਰਧਾਲੂ ਸੰਗਤਾਂ ਵਲੋਂ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ।
ਇਸ ਮੌਕੇ ਪ੍ਰਧਾਨ ਜੋਗਿੰਦਰ ਪਾਲ ਸਿੰਘ, ਸੈਕ ਕੋਸ਼ੋਰੀ ਲਾਲ, ਜਸਵਿੰਦਰ ਸਿੰਘ, ਉਪ ਪ੍ਰਧਾਨ ਸੁਰਿੰਦਰ ਸਿੰਘ, ਗੁਰਭਿੰਦਰ ਸਿੰਘ, ਕਮਲਜੀਤ ਸਿੰਘ, ਮਾ. ਕੁਲਦੀਪ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਜਨਕ ਰਾਜ, ਸੁਰਜੀਤ ਸਿੰਘ, ਦਲਜੀਤ ਸਿੰਘ, ਸੁੱਚਾ ਸਿੰਘ, ਰੂਪ ਲਾਲ, ਅਜੀਤ ਸਿੰਘ, ਸੰਤੋਸ਼ ਕੁਮਾਰ, ਗਗਨਦੀਪ, ਰਾਜੂ, ਰੂਪ ਲਾਲ ਅਤੇ ਹੋਰ ਸੰਗਤਾਂ ਹਾਜ਼ਰ ਸਨ।
;
;
;
;
;
;
;