JALANDHAR WEATHER

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਪੇਸ਼ ਕਰਨਗੇ ਆਪਣਾ 9ਵਾਂ ਬਜਟ

ਨਵੀਂ ਦਿੱਲੀ, 1 ਫਰਵਰੀ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਪਣਾ 9ਵਾਂ ਬਜਟ ਪੇਸ਼ ਕਰਨਗੇ, ਜਿਸ 'ਚ ਵਿਕਾਸ ਦੀ ਗਤੀ ਨੂੰ ਕਾਇਮ ਰੱਖਣ, ਵਿੱਤੀ ਅਨੁਸ਼ਾਸਨ ਬਣਾਈ ਰੱਖਣ ਤੇ ਸੁਧਾਰਾਂ ਨੂੰ ਸ਼ਾਮਿਲ ਕਰਨ ਦੇ ਉਪਾਵਾਂ ਦਾ ਖ਼ੁਲਾਸਾ ਕਰਨ ਦੀ ਉਮੀਦ ਹੈ ਜੋ ਅਰਥਵਿਵਸਥਾ ਨੂੰ ਅਮਰੀਕੀ ਟੈਰਿਫ ਸਮੇਤ ਵਿਸ਼ਵਵਿਆਪੀ ਵਪਾਰਕ ਟਕਰਾਅ ਤੋਂ ਬਚਾ ਸਕਦੇ ਹਨ। ਅਪ੍ਰੈਲ 2026 ਤੋਂ ਮਾਰਚ 2027 ਵਿੱਤੀ ਸਾਲ (2026-27) ਲਈ ਬਜਟ ਦੀ ਪੇਸ਼ਕਾਰੀ ਅੱਜ ਹੋਵੇਗੀ, ਜੋ ਕਿ ਸੁਤੰਤਰ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ । ਸੀਤਾਰਮਨ ਦੇ ਭਾਰੀ ਆਮਦਨ ਟੈਕਸ ਅਤੇ ਜੀ ਐਸ ਟੀ ਕਟੌਤੀਆਂ, ਬੁਨਿਆਦੀ ਢਾਂਚੇ 'ਤੇ ਖਰਚ ਅਤੇ ਆਰ.ਬੀ.ਆਈ. ਦੇ ਵਿਆਜ ਦਰਾਂ ਵਿਚ ਕਟੌਤੀ ਦੇ ਨਾਲ, ਹੁਣ ਤੱਕ ਭਾਰਤੀ ਅਰਥਵਿਵਸਥਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਭਾਰਤੀ ਵਸਤੂਆਂ 'ਤੇ ਲਗਾਏ ਗਏ 50 ਫੀਸਦੀ ਦੇ ਦੰਡਕਾਰੀ ਟੈਰਿਫ ਦਾ ਸਾਹਮਣਾ ਕਰਨ ਵਿਚ ਮਦਦ ਮਿਲੀ ਹੈ । ਪਰ ਹੁਣ, ਉਨ੍ਹਾਂ ਦੀ ਗਤੀ ਨੂੰ ਕਾਇਮ ਰੱਖਣ ਲਈ ਉਪਾਅ ਲਿਆਉਣੇ ਪੈਣਗੇ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ