JALANDHAR WEATHER

ਈਸ਼ਾਨ ਕਿਸ਼ਨ ਨੇ 42 ਗੇਂਦਾਂ 'ਚ 10 ਛੱਕੇ ਮਾਰ ਕੇ ਪਹਿਲਾ ਟੀ-20 ਸੈਂਕੜਾ ਲਗਾਇਆ

 ਤਿਰੂਵਨੰਤਪੁਰਮ, 31 ਜਨਵਰੀ-  ਤਾਮਿਲਨਾਡੂ ਦੀ ਰਾਜਧਾਨੀ ਤਿਰੂਵਨੰਤਪੁਰਮ ਵਿਚ ਚੱਲ ਰਹੇ 5ਵੇਂ ਟੀ-20 ਮੈਚ ਵਿਚ ਇਸ਼ਾਨ ਕਿਸ਼ਨ ਨੇ ਧਮਾਕੇਦਾਰ ਪਾਰੀ ਖੇਡਦਿਆਂ 42 ਗੇਂਦਾਂ ਵਿਚ 10 ਛੱਕੇ ਮਾਰ ਕੇ 103 ਦੌੜਾਂ ਬਣਾਈਆਂ, ਜਦੋਂ ਕਿ ਟੀਮ ਨੇ 23 ਛੱਕੇ ਮਾਰੇÍ ਭਾਰਤ ਨੇ 5ਵੇਂ ਟੀ-20ਆਈ ਵਿਚ ਨਿਊਜ਼ੀਲੈਂਡ ਨੂੰ 272 ਦੌੜਾਂ ਦਾ ਟੀਚਾ ਦਿੱਤਾ। ਸ਼ਨੀਵਾਰ ਨੂੰ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਸਟੇਡੀਅਮ ਵਿਚ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ, ਭਾਰਤ ਨੇ 5 ਵਿਕਟਾਂ 'ਤੇ 271 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 10 ਛੱਕੇ ਮਾਰਦੇ ਹੋਏ 103 ਦੌੜਾਂ ਬਣਾਈਆਂ, ਅਤੇ ਟੀਮ ਨੇ 23 ਛੱਕੇ ਮਾਰੇ।

ਨਿਊਜ਼ੀਲੈਂਡ ਦਾ ਇਕ ਓਵਰ ਬਾਅਦ 1 ਵਿਕਟ 'ਤੇ 17 ਦੌੜਾਂ ਸਨ। ਫਿਨ ਐਲਨ ਅਤੇ ਰਚਿਨ ਰਵਿੰਦਰ ਪਿੱਚ 'ਤੇ ਸਨ। ਅਰਸ਼ਦੀਪ ਸਿੰਘ ਨੇ ਪਹਿਲੇ ਓਵਰ ਦੀ ਆਖਰੀ ਗੇਂਦ 'ਤੇ ਟਿਮ ਸੀਫਰਟ ਨੂੰ ਕੈਚ ਕਰਵਾਇਆ।

ਕਪਤਾਨ ਸੂਰਿਆਕੁਮਾਰ ਯਾਦਵ ਨੇ 210.00 ਦੀ ਸਟ੍ਰਾਈਕ ਰੇਟ ਨਾਲ 30 ਗੇਂਦਾਂ 'ਤੇ 63 ਦੌੜਾਂ ਬਣਾਈਆਂ, ਜਿਸ ਵਿਚ 4 ਚੌਕੇ ਅਤੇ 6 ਛੱਕੇ ਲੱਗੇ। ਹਾਰਦਿਕ ਪੰਡਯਾ ਨੇ 17 ਗੇਂਦਾਂ 'ਤੇ 42 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਲੌਕੀ ਫਰਗੂਸਨ ਨੇ ਦੋ ਵਿਕਟਾਂ ਲਈਆਂ। ਜੈਕਬ ਡਫੀ, ਕਾਈਲ ਜੈਮੀਸਨ ਅਤੇ ਮਿਸ਼ੇਲ ਸੈਂਟਨਰ ਨੇ ਇੱਕ-ਇੱਕ ਵਿਕਟ ਲਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ