JALANDHAR WEATHER

5ਵੇਂ ਟੀ-20 'ਚ ਭਾਰਤ ਨੇ 46 ਦੌੜਾਂ ਨਾਲ ਹਰਾਇਆ ਨਿਊਜ਼ੀਲੈਂਡ ਨੂੰ

ਤਿਰੂਵਨੰਤਪੁਰਮ, 31 ਜਨਵਰੀ - ਭਾਰਤ ਨੇ 5ਵੇਂ ਅਤੇ ਆਖਰੀ ਟੀ-20 ਵਿਚ ਨਿਊਜ਼ੀਲੈਂਡ ਨੂੰ ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ 5 ਮੈਚਾਂ ਦੀ ਲੜੀ 4-1 ਨਾਲ ਜਿੱਤ ਲਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 271 ਦੌੜਾਂ ਬਣਾਈਆਂ।
ਭਾਰਤ ਵਲੋਂ ਈਸ਼ਾਨ ਨੇ 43 ਗੇਂਦਾਂ ਵਿਚ 103 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦੋਂਕਿ ਕਪਤਾਨ ਸੂਰਿਆ ਕੁਮਾਰ ਯਾਦਵ ਨੇ 30 ਗੇਂਦਾਂ ਵਿਚ 63 ਦੌੜਾਂ ਬਣਾਈਆਂ। ਹਾਰਦਿਕ ਪਾਂਡਿਯਾ ਨੇ ਵੀ 17 ਗੇਂਦਾਂ ਵਿਚ 42 ਦੌੜਾਂ ਬਣਾਉਂਦੇ ਹੋਏ ਕੁਝ ਸ਼ਾਨਦਾਰ ਸ਼ਾਟਸ ਲਗਾਏ।ਨਿਊਜ਼ੀਲੈਂਡ ਲਈ, ਲੌਕੀ ਫਰਗੂਸਨ (2/41), ਮਿਸ਼ੇਲ ਸੈਂਟਨਰ (1/60), ਜੈਕਬ ਡਫੀ (1/53) ਅਤੇ ਕਾਇਲ ਜੈਮੀਸਨ (1/59) ਨੇ ਵਿਕਟਾਂ ਲਈਆਂ।
ਜਵਾਬ ਵਿਚ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੀ ਪੂਰੀ ਟੀਮ 19.4 ਓਵਰਾਂ ਵਿਚ 225 ਦੌੜਾਂ ਬਣਾ ਕੇ ਆਊਟ ਹੋ ਗਈ। ਨਿਊਜ਼ੀਲੈਂਡ ਵਲੋਂ ਫਿਨ ਐਲਨ ਨੇ 80 (38 ਗੇਂਦਾਂ), ਈਸ਼ ਸੋਢੀ ਨੇ 33 (15) ਅਤੇ ਰਚਿਨ ਰਵੇਂਦਰ ਨੇ 30 (17 ਗੇਂਦਾਂ) ਦੌੜਾਂ ਬਣਾਈਆਂ। ਭਾਰਤ ਵਲੋਂ ਅਰਸ਼ਦੀਪ ਸਿੰਘ ਨੇ 5 ਵਿਕਟਾਂ ਹਾਸਲ ਕੀਤੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ