ਮਹਿਲਾ ਨੇ ਆਪਣੇ 2 ਬੱਚਿਆਂ ਸਣੇ ਰੇਲ ਗੱਡੀ ਅੱਗੇ ਮਾਰੀ ਛਾਲ
ਹੈਦਰਾਬਾਦ, 31 ਜਨਵਰੀ (ਪੀ.ਟੀ.ਆਈ.)-ਰੇਲਵੇ ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਕ 38 ਸਾਲਾ ਮਹਿਲਾ ਨੇ ਆਪਣੇ ਪੁੱਤਰ ਅਤੇ ਧੀ ਸਮੇਤ ਸਣੇ ਇਕ ਮਾਲ ਗੱਡੀ ਅੱਗੇ ਛਾਲ ਮਾਰ ਕੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਔਰਤ ਅਤੇ ਉਸਦੇ ਬੱਚੇ - ਇਕ 18 ਸਾਲਾ ਧੀ ਅਤੇ ਇਕ 17 ਸਾਲਾ ਪੁੱਤਰ, ਚੇਂਗੀਚੇਰਲਾ ਦੇ ਰਹਿਣ ਵਾਲੇ - ਨੂੰ ਚਾਰਲਾਪੱਲੀ ਰੇਲਵੇ ਸਟੇਸ਼ਨ ਨੇੜੇ ਸਵੇਰੇ 12.40 ਵਜੇ ਰੇਲਗੱਡੀ ਨੇ ਦਰੜ ਦਿੱਤਾ।
ਪੁਲਿਸ ਨੇ ਅੱਗੇ ਕਿਹਾ-ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਗਾਂਧੀ ਹਸਪਤਾਲ ਦੇ ਮੁਰਦਾਘਰ ’ਚ ਭੇਜ ਦਿੱਤਾ ਗਿਆ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਧੀ 12ਵੀਂ ਜਮਾਤ ’ਚ ਸੀ ਅਤੇ ਪੁੱਤਰ 11ਵੀਂ ਜਮਾਤ ’ਚ ਸੀ। ਪੁਲਿਸ ਨੇ ਕਿਹਾ ਕਿ ਮਹਿਲਾ ਇਕ ਸਾਫਟਵੇਅਰ ਫਰਮ ’ਚ ਟੀਮ ਲੀਡਰ ਵਜੋਂ ਕੰਮ ਕਰਦੀ ਸੀ, ਜਦੋਂਕਿ ਉਸਦਾ ਪਤੀ ਦੁਬਈ ’ਚ ਨੌਕਰੀ ਕਰਦਾ ਹੈ।
;
;
;
;
;
;
;